ਜਸਲੀਨ ਪਟਿਆਲਾ ਧਰੇਗੀ ਸਿਆਸਤ ਵਿੱਚ ਪੈਰ, ਕਾਂਗਰਸ ਤੇ ਲਾਏ ਠਾਹ ਠਾਹ ਤਵੀ

Uncategorized

ਜਸਲੀਨ ਪਟਿਆਲਾ ਜੋ ਅਕਸਰ ਹੀ ਸੁਰਖੀਆਂ ਦੇ ਵਿਚ ਰਹਿੰਦੀ ਹੈ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਰਹਿੰਦੀ ਹੈ।ਅਕਸਰ ਹੀ ਉਸ ਵੱਲੋਂ ਪੰਜਾਬ ਦੇ ਹਾਲਾਤਾਂ ਉਤੇ ਗੱਲਬਾਤ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਭਾਰਤ ਸਰਕਾਰ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਹਨ।ਪਿਛਲੇ ਦਿਨੀਂ ਜਸਲੀਨ ਪਟਿਆਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ,ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਿਆਸਤ ਵਿਚ ਜ਼ਰੂਰ ਆਵੇਗੀ ਤਾਂ ਜੋ ਉਹ ਲੋਕਾਂ ਦੀ ਭਲਾਈ ਕਰ ਸਕੇ।ਇਸੇ ਮਾਮਲੇ ਉੱਤੇ ਜਦੋਂ ਜਸਲੀਨ ਪਟਿਆਲਾ ਨਾਲ ਇੰਟਰਵਿਊ ਕੀਤੀ ਗਈ ਤਾਂ ਉਨ੍ਹਾਂ ਨੇ

ਦੱਸਿਆ ਕਿ ਅਜਿਹਾ ਉਨ੍ਹਾਂ ਨੇ ਕਿਉਂ ਕਿਹਾ ਅਤੇ ਕਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਕਾਲ ਦੇ ਵਿਚ ਲਾਕਡਾਊਨ ਲਗਾਇਆ ਗਿਆ। ਉਸ ਸਮੇਂ ਬਹੁਤ ਸਾਰੇ ਲੋਕ ਆਪਣਾ ਰੁਜ਼ਗਾਰ ਗਵਾ ਬੈਠੇ ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਿਆ ਹੈ ਅਤੇ ਬਹੁਤ ਸਾਰੇ ਲੋਕ ਬੇਘਰ ਵੀ ਹੋ ਚੁੱਕੇ ਹਨ।ਇਸੇ ਮਾਮਲੇ ਉੱਤੇ ਜਸਲੀਨ ਪਟਿਆਲਾ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ।ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ

ਸਰਕਾਰ ਦੇ ਖਿਲਾਫ ਵੀ ਨਿਸ਼ਾਨੇ ਸਾਧੇ।ਉਨ੍ਹਾਂ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ, ਪਰ ਕੇਂਦਰ ਸਰਕਾਰ ਸੁੱਤੀ ਪਈ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਸਿਲੰਡਰ ਦੀਆਂ ਕੀਮਤਾਂ ਬਾਰੇ ਵੀ ਜਸਲੀਨ ਪਟਿਆਲਾ ਨੇ ਬਿਆਨ ਦਿੱਤੇ ਕਿ ਕਿਸ ਤਰੀਕੇ ਨਾਲ ਪਹਿਲਾਂ ਭਾਜਪਾ ਸਰਕਾਰ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਸੀ ਅਤੇ ਹੁਣ ਖੁਦ ਹੀ ਕੀਮਤਾਂ ਨੂੰ ਅੱਗ ਲਗਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਦੇ ਵਿੱਚ ਰੋਜ਼ਾਨਾ ਹੀ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸਹਿਮਤ ਹਨ ਕਿ ਪੰਜਾਬ ਵਿੱਚ ਸਮਾਰਟ ਸਕੂਲ ਬਣ ਚੁੱਕੇ ਹਨ,ਪਰ ਜਿਸ ਸਮੇਂ ਤੋਂ ਇਹ ਬਣੇ ਹਨ ਉਸ ਸਮੇਂ ਤੋਂ ਹੀ ਬੰਦ ਪਏ ਹਨ। ਇਸ ਤੋਂ

ਇਲਾਵਾ ਸਰਕਾਰ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ,ਪਰ ਸੜਕਾਂ ਤੇ ਬੈਠੇ ਹਨ ਤਾਂ ਆਨਲਾਈਨ ਪੜ੍ਹਾਈ ਕੌਣ ਕਰਵਾ ਰਿਹਾ ਹੈ।

Leave a Reply

Your email address will not be published. Required fields are marked *