ਲਵਪ੍ਰੀਤ ਸਿੰਘ ਦੇ ਚਾਚੇ ਨੇ ਲਾਈਵ ਹੋ ਕੇ ਦਿੱਤਾ ਇਹ ਵੱਡਾ ਬਿਆਨ

Uncategorized

ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ।ਬਹੁਤ ਸਾਰੇ ਲੋਕ ਅਜਿਹੇ ਹਨ,ਜੋ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਹਨ।ਪਰ ਫਿਰ ਵੀ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋਈ।ਜਿਸ ਕਾਰਨ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਪਿਛਲੇ ਦਿਨਾਂ ਦੇ ਵਿੱਚ ਬਰਨਾਲਾ ਸ਼ਹਿਰ ਵਿਚ ਕੈਂਡਲ ਮਾਰਚ ਹੋਇਆ ਸੀ ਅਤੇ ਹੁਣ ਇਸ ਮਾਮਲੇ ਵਿਚ ਇਨਸਾਫ ਲੈਣ ਲਈ ਬਠਿੰਡਾ ਚੰਡੀਗੜ੍ਹ

ਹਾਈਵੇ ਨੂੰ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਤਾਂ ਜੋ ਇਸ ਮਾਮਲੇ ਵਿਚ ਪ੍ਰਸ਼ਾਸਨ ਆਪਣੀਆਂ ਅੱਖਾਂ ਖੋਲ੍ਹੇ ਅਤੇ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਕਾਰਵਾਈ ਕੀਤੀ ਜਾਵੇ।ਪਿਛਲੇ ਦਿਨੀਂ ਇਹ ਖ਼ਬਰ ਫੈਲੀ ਸੀ ਕਿ ਬੇਅੰਤ ਕੌਰ ਬਾਜਵਾ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਹੈ।ਜਿਸ ਤੋਂ ਬਾਅਦ ਕੁਝ ਲੋਕਾਂ ਨੇ ਇਹ ਸਮਝਿਆ ਕਿ ਹੁਣ ਧਰਨਾ ਪ੍ਰਦਰਸ਼ਨ ਨਹੀਂ ਹੋਵੇਗਾ ਤਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਨੇ ਲੋਕਾਂ ਨੂੰ ਦੱਸਿਆ ਕਿ ਬੇਅੰਤ ਕੌਰ ਬਾਜਵਾ ਉੱਤੇ ਬਰਨਾਲਾ ਪੁਲਸ

ਪ੍ਰਸ਼ਾਸਨ ਵੱਲੋਂ ਚਾਰ ਸੌ ਵੀਹ ਦਾ ਪਰਚਾ ਦਰਜ ਕੀਤਾ ਗਿਆ ਹੈ।ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਹਨ, ਕਿਉਂਕਿ ਉਹ ਤਿੱਨ ਸੌ ਛੇ ਦਾ ਪਰਚਾ ਚਾਹੁੰਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਬੇਅੰਤ ਕੌਰ ਬਾਜਵਾ ਨੇ ਲਵਪ੍ਰੀਤ ਸਿੰਘ ਲਾਡੀ ਨੂੰ ਮਰਨ ਦੇ ਲਈ ਉਕਸਾਇਆ।ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਰਨਾ ਖਾਰਿਜ ਨਹੀਂ ਹੋਇਆ ਹੈ। ਭਾਵ ਧਰਨਾ ਪ੍ਰਦਰਸ਼ਨ ੳੁਸ ਸਮੇਂ ਤਕ ਹੁੰਦਾ ਰਹੇਗਾ ਜਦੋਂ ਤਕ ਬੇਅੰਤ ਕੌਰ ਬਾਜਵਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋ ਜਾਂਦੀ। ਦੱਸ ਦਈਏ ਕਿ ਇਸ ਮਾਮਲੇ ਵਿੱਚ ਬਹੁਤ ਸਾਰੇ ਲੋਕ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਦੇ ਰਹੇ ਹਨ।ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲਵਪ੍ਰੀਤ ਸਿੰਘ ਲਾਡੀ ਦੀ ਤਰ੍ਹਾਂ ਨੌਜਵਾਨ ਲੜਕਿਆਂ ਦੇ ਨਾਲ

ਧੋਖਾ ਹੋਇਆ ਹੈ।ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਜੇਕਰ ਇਸ ਮਾਮਲੇ ਦੇ ਇੰਨੇ ਵੱਡੇ ਪੱਧਰ ਉੱਤੇ ਉੱਠਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਮਿਲਣ ਦੀ ਉਮੀਦ ਛੁੱਟ ਜਾਵੇਗੀ।

Leave a Reply

Your email address will not be published. Required fields are marked *