ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮਾਮਲਾ ਕਾਫੀ ਸਦਾ ਗਰਮਾ ਚੁੱਕਿਆ ਹੈ। ਹੁਣ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸੋਸ਼ਲ ਮੀਡੀਆ ਉੱਤੇ ਵੀ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਆਵਾਜ਼ ਉਠਾਈ ਗਈ।ਪਰ ਇਸ ਦਾ ਕੋਈ ਜ਼ਿਆਦਾ ਫ਼ਾਇਦਾ ਨਹੀਂ ਨਿਕਲਿਆ।ਕਿਉਂਕਿ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਗਈ।ਹੁਣ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਸਮੇਤ ਬਹੁਤ ਸਾਰੇ ਲੋਕਾਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਧਰਨਾ ਲਗਾ ਰੱਖਿਆ ਹੈ।ਭਾਵੇਂ
ਕਿ ਮੀਂਹ ਦਾ ਮੌਸਮ ਹੈ।ਪਰ ਮੀਂਹ ਦੇ ਮੌਸਮ ਵਿੱਚ ਵੀ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਇਸ ਮਾਮਲੇ ਵਿਚ ਇਨਸਾਫ ਕਰਵਾਉਣ ਦੀ ਗੱਲ ਉਠਾਈ ਜਾ ਰਹੀ ਹੈ।ਇਸ ਧਰਨਾ ਪ੍ਰਦਰਸ਼ਨ ਦੇ ਦੌਰਾਨ ਲੱਖਾ ਸਧਾਣਾ ਅਤੇ ਭਾਨਾ ਸਿੱਧੂ ਵੀ ਪਹੁੰਚੇ ਭਾਨਾ ਸਿੱਧੂ ਨੇ ਗੱਲਬਾਤ ਕਰਨ ਦੌਰਾਨ ਕਿਹਾ ਕਿ ਬੇਅੰਤ ਕੌਰ ਬਾਜਵਾ ਨੇ ਲਵਪ੍ਰੀਤ ਸਿੰਘ ਲਾਡੀ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਹੈ।ਜਿਸ ਕਾਰਨ ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰ ਵੀ
ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਇਸ ਕੇਸ ਦੇ ਫ਼ੈਸਲੇ ਉਤੇ ਜੁਡ਼ਿਆ ਹੋਇਆ ਹੈ। ਕਿਉਂਕਿ ਜੇਕਰ ਇਸ ਮਾਮਲੇ ਵਿਚ ਇਨਸਾਫ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਮਾਮਲੇ ਹੋਰ ਵੀ ਆਉਣਾ ਅਤੇ ਉਨ੍ਹਾਂ ਵਿੱਚ ਇਨਸਾਫ਼ ਨਾ ਹੋ ਸਕੇ ਅਤੇ ਇੱਕ ਦਿਨ ਅਜਿਹਾ ਆਵੇਗਾ ਕਿ ਕੈਨੇਡਾ ਵਿੱਚ ਕੈਨੇਡਾ ਸਰਕਾਰ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾਣਗੇ।ਜਿਸ ਕਾਰਨ ਪੰਜਾਬੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।ਸੋ ਇਸ ਲਈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹਡ਼ੇ ਲੋਕ ਕਹਿ ਰਹੇ ਹਨ ਕਿ ਮੁੰਡਿਆਂ ਨੂੰ ਆਈਲੈਟਸ ਕਰਕੇ ਖ਼ੁਦ ਕੈਨੇਡਾ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੜਕੇ ਨੇ ਤੀਹ ਲੱਖ ਰੁਪਿਆ ਲਗਾ ਕੇ ਇਕ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਤਾਂ ਜੋ ਉਹ ਆਪਣੇ ਹਾਲਾਤ ਸੁਧਾਰ ਸਕੇ ਉਨ੍ਹਾਂ ਲਈ
ਡਿਗਰੀਆਂ ਬਹੁਤ ਥੱਲੇ ਰਹਿ ਗਈਆਂ ਹਨ।ਸੋ ਇੱਥੇ ਲੜਕੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਪੈਸੇ ਤੇ ਉਹ ਵਿਦੇਸ਼ ਵਿੱਚ ਆਈਆਂ ਹਨ ਉਨ੍ਹਾਂ ਨਾਲ,ਜੋ ਵਾਅਦਾ ਉਨ੍ਹਾਂ ਨੇ ਕੀਤਾ ਸੀ ਉਸ ਨੂੰ ਨਿਭਾਇਆ ਜਾਵੇ।