ਇਸ ਲੜਕੀ ਵੱਲੋਂ ਗਾਏ ਗਏ ਕੋਰੀਅਨ ਭਾਸ਼ਾ ਵਿੱਚ ਗੀਤ ਉਪਰ ਕੰਵਰ ਗਰੇਵਾਲ ਨੇ ਪਾਏ ਭੰਗੜੇ

Uncategorized

ਕੰਵਰ ਗਰੇਵਾਲ ਜੋ ਕਿ ਕਿਸਾਨੀ ਅੰਦੋਲਨ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ।ਅਕਸਰ ਹੀ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕਰਦੇ ਹੋਏ ਦਿਖਾਈ ਦਿੰਦੇ ਹਨ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਕਿਸੇ ਪ੍ਰਕਾਰ ਦਾ ਕੋਈ ਪ੍ਰੋਗਰਾਮ ਕਰਨ ਜਾਂਦੇ ਹਨ ਤਾਂ ਉਥੇ ਦੂਸਰੇ ਲੋਕਾਂ ਨੂੰ ਵੀ ਮੌਕਾ ਦਿੰਦੇ ਹੋਏ ਦਿਖਾਈ ਦਿੰਦੇ ਹਨ। ਸੋ ਕੁਝ ਸਮਾਂ ਪਹਿਲਾਂ ਜਦੋਂ ਉਹ ਇੱਕ ਪ੍ਰੋਗਰਾਮ ਕਰਨ ਲਈ ਗਏ ਸੀ ਤਾਂ ਉੱਥੇ ਉਨ੍ਹਾਂ ਨੇ ਇਕ ਲੜਕੀ ਨੂੰ ਗਾਉਣ ਦਾ ਮੌਕਾ ਦਿੱਤਾ ਇਸ ਲੜਕੀ ਦਾ ਕਹਿਣਾ ਸੀ ਕਿ ਉਸ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਸਪੈਨਿਸ਼ ਅਤੇ ਕੋਰੀਅਨ ਭਾਸ਼ਾਵਾਂ ਦੇ ਵਿੱਚ ਗਾਉਣਾ ਆਉਂਦਾ ਹੈ ਤਾਂ ਇੱਥੇ

ਕੰਵਰ ਗਰੇਵਾਲ ਇਸ ਲੜਕੀ ਦੀ ਕਾਫੀ ਜ਼ਿਆਦਾ ਤਾਰੀਫ਼ ਕਰਦੇ ਹੋਏ ਦਿਖਾਈ ਦਿੱਤੇ ਅਤੇ ਨਾਲ ਹੀ ਲੋਕਾਂ ਦੀ ਮੰਗ ਦੇ ਅਨੁਸਾਰ ਉਨ੍ਹਾਂ ਨੇ ਇਸ ਲੜਕੀ ਤੋਂ ਕੋਰੀਅਨ ਭਾਸ਼ਾ ਦੇ ਵਿਚ ਗੀਤ ਸੁਣਿਆ।ਭਾਵੇਂ ਕਿ ਲੋਕਾਂ ਨੂੰ ਜਾਂ ਫਿਰ ਕੰਵਰ ਗਰੇਵਾਲ ਨੂੰ ਇਸ ਦੀ ਕੁਝ ਸਮਝ ਨਹੀਂ ਲੱਗੀ।ਪਰ ਫਿਰ ਵੀ ਜਦੋਂ ਇਸ ਲੜਕੀ ਨੇ ਗਾਣਾ ਗਾਇਆ ਤਾਂ ਉਸ ਸਮੇਂ ਕੰਵਰ ਗਰੇਵਾਲ ਨੱਚਦੇ ਹੋਏ ਦਿਖਾਈ ਦਿੱਤੇ।ਜਦੋਂ ਇਸ ਲੜਕੀ ਨੇ ਆਪਣਾ ਗਾਣਾ ਪੂਰਾ ਕਰ ਲਿਆ ਤਾਂ ਉਸ ਤੋਂ ਬਾਅਦ ਕੰਵਰ ਗਰੇਵਾਲ ਨੇ ਇਸ ਲੜਕੀ ਦੀ

ਖੂਬ ਤਾਰੀਫ ਵੀ ਕੀਤੀ।ਕਿਉਂਕਿ ਉਨ੍ਹਾਂ ਨੇ ਦੱਸਿਆ ਕਿ ਇਸ ਲੜਕੀ ਨੇ ਸਟੇਜ ਤੇ ਆ ਕੇ ਦੱਸਿਆ ਕਿ ਉਸ ਨੂੰ ਪੰਜਾਬੀ ਦੇ ਵਿਚ ਵੀ ਗਾਉਣਾ ਆਉਂਦਾ ਹੈ ਤਾਂ ਉਸ ਸਮੇਂ ਮਨ ਨੂੰ ਤਸੱਲੀ ਹੋ ਜਾਂਦੀ ਹੈ ਕਿ ਸਾਡੇ ਬੱਚੇ ਪੰਜਾਬੀ ਵੀ ਜਾਣਦੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਜਾਣਦੇ ਹਨ।ਸੋ ਇੱਥੇ ਉਹਨਾਂ ਨੇ ਇਕ ਸੰਦੇਸ਼ ਦਿੱਤਾ ਕਿ ਜੇਕਰ ਸਾਡਾ ਜਨਮ ਪੰਜਾਬ ਵਿਚ ਹੋਇਆ ਤਾਂ ਸਾਨੂੰ ਪੰਜਾਬੀ ਹੋਣਾ ਜ਼ਰੂਰੀ ਹੈ।ਬਾਅਦ ਵਿੱਚ ਭਾਵੇਂ ਅਸੀਂ ਕਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖਦੇ ਰਹੀਏ ਉਸ ਵਿਚ ਕੋਈ ਸਮੱਸਿਆ ਨਹੀਂ ਹੈ।ਪਰ ਜੇਕਰ ਪੰਜਾਬ ਵਿੱਚ ਰਹਿੰਦੇ ਹੋਏ ਸਾਨੂੰ ਪੰਜਾਬੀ ਨਹੀਂ

ਆਉਂਦੀ ਤਾਂ ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਅਤੇ ਸਾਡੀ ਪੰਜਾਬੀ ਮਾਂ ਬੋਲੀ ਲਈ ਖ਼-ਤ-ਰਾ ਹੈ।

Leave a Reply

Your email address will not be published.