ਪੁਲਿਸ ਵੱਲੋਂ ਪ੍ਰੀਤ ਸੇਖੋਂ ਨੂੰ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀ ਗ੍ਰਿਫ਼ਤਾਰ

Uncategorized

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ ਵਿੱਚ ਕੁਝ ਪੁਲੀਸ ਮੁਲਾਜ਼ਮਾਂ ਦੇ ਇਕ ਘਰ ਨੂੰ ਘੇਰਾ ਪਾ ਰੱਖਿਆ ਹੈ ਅਤੇ ਉਹੋ ਦੋਸ਼ੀ ਨੂੰ ਸਰੰਡਰ ਕਰਨ ਦੀ ਸਲਾਹ ਦੇ ਰਹੇ ਹਨ। ਦੱਸ ਦਈਏ ਕਿ ਇਹ ਉਸ ਸਮੇਂ ਦੀ ਵੀਡੀਓ ਹੈ, ਜਦੋਂ ਪੁਲਿਸ ਮੁਲਾਜ਼ਮਾਂ ਨੇ ਪ੍ਰੀਤ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਸੀ।ਪ੍ਰੀਤ ਸੇਖੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕਾਂ ਪ੍ਰੇਮ ਢਿੱਲੋਂ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਉਸ ਸਮੇਂ ਪ੍ਰੇਮ ਢਿੱਲੋਂ ਨੇ ਪ੍ਰੀਤ ਸੇਖੋਂ ਦੀ ਇਸ ਧ-ਮ-ਕੀ ਨੂੰ ਹਲਕੇ ਵਿਚ ਲਿਆ ਭਾਵ ਨਜ਼ਰਅੰਦਾਜ਼ ਕਰ ਦਿੱਤਾ।ਪਰ ਬਾਅਦ ਵਿੱਚ ਪ੍ਰੀਤ

ਸੇਖੋਂ ਨੇ ਪ੍ਰੇਮ ਢਿੱਲੋਂ ਦੇ ਘਰ ਉੱਤੇ ਗੋ-ਲੀ-ਆਂ ਚਲਾਈਆਂ।ਉਸ ਤੋਂ ਬਾਅਦ ਪ੍ਰੇਮ ਢਿੱਲੋਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲੀਸ ਮੁਲਾਜ਼ਮਾਂ ਨੇ ਪ੍ਰੀਤ ਸੇਖੋਂ ਨੂੰ ਹਿਰਾਸਤ ਵਿੱਚ ਲੈਣ ਲਈ ਉਸ ਦੇ ਘਰ ਨੂੰ ਘੇਰਾ ਪਾਇਆ।ਜਾਣਕਾਰੀ ਮੁਤਾਬਕ ਇਹ ਤਸਵੀਰਾਂ ਅਜਨਾਲਾ ਦੇ ਪਿੰਡ ਚਮਿਆਰੀ ਦੀਆਂ ਹਨ,ਜਿੱਥੇ ਪ੍ਰੀਤ ਸੇਖੋਂ ਨੇ ਪੁਲਸ ਮੁਲਾਜ਼ਮਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਿਹਾ ਕਿ ਉਸ ਦਾ ਐਨਕਾਉਂਟਰ ਨਹੀ ਕੀਤਾ ਜਾਵੇਗਾ ਬਲਕਿ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।ਇਸ ਸਮੇਂ ਉਸ ਨੇ ਇੱਕ ਪੋਸਟ ਵੀ ਸਾਂਝੀ ਕੀਤੀ

ਸੀ,ਜਿਸ ਵਿੱਚ ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਪੁਲੀਸ ਨੇ ਉਸ ਨੂੰ ਘੇਰਾ ਪਾ ਰੱਖਿਆ ਹੈ ਤਾਂ ਜੋ ਉਸ ਦਾ ਐਨਕਾਉਂਟਰ ਨਾ ਕੀਤਾ ਜਾਵੇ।ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ,ਜਿਸ ਸਮੇਂ ਪ੍ਰੀਤ ਸੇਖੋਂ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਆਪਣੀ ਰਾਈਫਲ ਨੂੰ ਹੇਠਾਂ ਰੱਖਦਾ ਹੈ ਅਤੇ ਹੱਥ ਉਪਰ ਕਰ ਲੈਂਦਾ ਹੈ।ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਪ੍ਰੀਤ ਸੇਖੋਂ ਨੂੰ

ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਉਸ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

Leave a Reply

Your email address will not be published. Required fields are marked *