ਪਰੌਂਠਿਆਂ ਵਾਲੀ ਇਸ ਭੈਣ ਦੀ ਵੀਡੀਓ ਦੇਖ ਕੇ ਤੁਹਾਨੂੰ ਆ ਜਾਵੇਗਾ ਰੋਣਾ,ਧੀ ਨਾਲ ਵੇਚਦੀ ਹੈ ਪਰਾਉਂਠੇ

Uncategorized

ਅਕਸਰ ਹੀ ਸਾਡੇ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਤੋਂ ਘੱਟ ਸਮਝਿਆ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਘਟੀਆ ਮਾਨਸਿਕਤਾ ਰੱਖਦੇ ਹਨ,ਜਿਸ ਕਾਰਨ ਉਹ ਧੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਰਵਾਉਣਾ ਠੀਕ ਸਮਝਦੇ ਹਨ।ਪਰ ਅਸਲ ਜ਼ਿੰਦਗੀ ਵਿੱਚ ਵੇਖਿਆ ਜਾਵੇ ਤਾਂ ਧੀਆਂ ਅਕਸਰ ਹੀ ਆਪਣੇ ਮਾਪਿਆਂ ਦੀ ਸਹਾਇਤਾ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕ ਔਰਤ ਦੀਆਂ ਚਾਰ ਧੀਆਂ ਉਸ ਨਾਲ ਕੰਮਕਾਰ ਕਰਵਾਉਂਦੀਆਂ ਹਨ ਅਤੇ ਪਰਿਵਾਰ ਦਾ ਗੁਜ਼ਾਰਾ ਕਰਵਾਉਣ ਵਿੱਚ ਮਦਦ ਕਰ ਰਹੀਆਂ ਹਨ।

ਜਾਣਕਾਰੀ ਮੁਤਾਬਕ ਇਨ੍ਹਾਂ ਵੱਲੋਂ ਪਰੌਂਠਿਆਂ ਦੀ ਰੇਹੜੀ ਲਗਾਈ ਜਾਂਦੀ ਹੈ।ਇਨ੍ਹਾਂ ਲੜਕੀਆਂ ਦੀ ਮਾਤਾ ਨੇ ਦੱਸਿਆ ਕਿ ਉਹ ਇੱਥੇ ਵੱਖੋ ਵੱਖਰੀ ਕਿਸਮ ਦੇ ਪਰੌਂਠੇ ਬਣਾਉਂਦੇ ਹਨ,ਨਾਲ ਹੀ ਚਾਹ ਪਾਣੀ ਵੀ ਦਿੱਤਾ ਜਾਂਦਾ ਹੈ।ਕਾਫੀ ਲੰਬੇ ਸਮੇਂ ਤੋਂ ਇਹ ਕੰਮ ਉਨ੍ਹਾਂ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ,ਜਿਸ ਕਾਰਨ ਉਨ੍ਹਾਂ ਨੂੰ ਘਰ ਵਿੱਚ ਗੁਜ਼ਾਰਾ ਕਰਨ ਲਈ ਕਾਫੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਇਨ੍ਹਾਂ ਨੇ ਖੁਦ ਹੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਹੈ ਤਾਂ

ਜੋ ਇਹ ਆਪਣੀਆਂ ਧੀਆਂ ਦਾ ਪਾਲਣ ਪੋਸ਼ਣ ਕਰ ਸਕੇ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਧੀਆਂ ਪਰੌਂਠਿਆਂ ਦੀ ਰੇਹੜੀ ਲਗਾਉਣ ਵਿਚ ਇਸ ਦੀ ਮਦਦ ਕਰਦੀਆਂ ਹਨ।ਇਸ ਦੌਰਾਨ ਇਸ ਔਰਤ ਦੀ ਇੱਕ ਧੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਵੱਡੇ ਸੁਪਨੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ।ਸੋ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਲੋਕ ਇਨ੍ਹਾਂ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਦੇ ਮੂੰਹ ਤੇ ਵੀ ਇਹ ਵੀਡੀਓ ਚਪੇੜ ਦੀ ਤਰ੍ਹਾਂ

ਹੈ।ਜਿਹੜੇ ਲੋਕ ਧੀਆਂ ਨੂੰ ਕੁੱਖਾਂ ਵਿੱਚ ਮਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਲੜਕਿਆਂ ਤੋਂ ਘੱਟ ਸਮਝਦੇ ਹਨ।

Leave a Reply

Your email address will not be published.