ਲਵਪ੍ਰੀਤ ਸਿੰਘ ਲਾਡੀ ਦੀ ਮੌਤ ਦੀ ਜ਼ਿੰਮੇਵਾਰ ਮੰਨੀ ਜਾਣ ਵਾਲੀ ਬੇਅੰਤ ਕੌਰ ਬਾਜਵਾ ਉਤੇ ਪੁਲਸ ਪ੍ਰਸ਼ਾਸਨ ਵਲੋਂ ਚਾਰ ਸੌ ਵੀਹ ਦਾ ਪਰਚਾ ਦਰਜ ਕੀਤਾ ਗਿਆ ਹੈ।ਜਿਸ ਉੱਤੇ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਇੱਕ ਮਹੀਨਾ ਇਨਸਾਫ ਦੀ ਮੰਗ ਕਰਨ ਤੋਂ ਬਾਅਦ ਵੀ ਬੇਅੰਤ ਕੌਰ ਬਾਜਵਾ ਉੱਤੇ ਚਾਰ ਸੌ ਵੀਹ ਦਾ ਪਰਚਾ ਦਰਜ ਕੀਤਾ ਗਿਆ ਹੈ,ਬਲਕੇ ਉਸ ਉੱਪਰ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਸੀ।ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਲਾਡੀ ਤੇ ਚਾਚੀ ਦਾ ਕਹਿਣਾ ਹੈ ਕਿ ਜੇਕਰ ਬੇਅੰਤ ਕੌਰ ਬਾਜਵਾ ਆਪਣੇ ਆਪ ਨੂੰ ਬੇਕਸੂਰ ਦੱਸਦੀ ਹੈ ਤਾਂ ਉਸ ਦੇ ਸਬੂਤ ਪੇਸ਼ ਕਰੇ।ਕਿਉਂਕਿ ਬਹੁਤ ਪਾਰ ਬੇਅੰਤ ਕੌਰ
ਬਾਜਵਾ ਇਹ ਕਹਿ ਚੁੱਕੀ ਹੈ ਕਿ ਉਸ ਕੋਲ ਸਾਰੇ ਸਬੂਤ ਹਨ ਕਿ ਉਹ ਬੇਕਸੂਰ ਹੈ।ਪਰ ਅਜੇ ਤੱਕ ਉਸ ਨੇ ਅਜਿਹਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ,ਜਿਸ ਦੇ ਆਧਾਰ ਉੱਤੇ ਇਹ ਫੈਸਲਾ ਕੀਤਾ ਜਾਵੇ ਕਿ ਬੇਅੰਤ ਕੌਰ ਬਾਜਵਾ ਬੇਕਸੂਰ ਹੈ।ਅਕਸਰ ਹੀ ਉਸ ਵੱਲੋਂ ਇੰਟਰਵਿਊ ਦੇ ਵਿਚ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਰਵਦੀਪ ਸਿੰਘ ਜੌਹਲ ਨਾਂ ਦੇ ਲੜਕੇ ਨਾਲ ਜੱਫੀ ਪਾ ਕੇ ਬੇਅੰਤ ਕੌਰ ਬਾਜਵਾ ਦੀ ਜੋ ਫੋਟੋ ਵਾਇਰਲ ਹੋਈ ਸੀ।ਉਸ ਉੱਤੇ ਬੇਅੰਤ ਕੌਰ ਬਾਜਵਾ ਦਾ ਕਹਿਣਾ ਸੀ ਕਿ ਇਸ ਬਾਰੇ ਉਹ ਖ਼ੁਦ ਕੁਝ ਨਹੀਂ
ਦੱਸਣਾ ਚਾਹੁੰਦੀ,ਬਲਕਿ ਉਸ ਦਾ ਵਕੀਲ ਇਸ ਬਾਰੇ ਜਾਣਕਾਰੀ ਦੇਵੇਗਾ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਅੰਤ ਕੌਰ ਬਾਜਵਾ ਕੋਲ ਅਜਿਹੇ ਸ਼ਬਦ ਨਹੀਂ ਹਨ।ਜਿਸ ਨਾਲ ਉਹ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰ ਸਕੇ।ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਦਾ ਦੱਸਣਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਬੇਅੰਤ ਕੌਰ ਬਾਜਵਾ ਅਤੇ ਉਸ ਦੇ ਪਰਿਵਾਰ ਵੱਲੋਂ ਇਨ੍ਹਾਂ ਦਾ ਪੱਚੀ ਲੱਖ ਰੁਪਿਆ ਵਾਪਸ ਕਰਨ ਦੀ ਗੱਲ ਕਹੀ ਗਈ।ਪਰ ਇਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਆਪਣੇ ਪੁੱਤਰ ਦੀ ਮਿੱਟੀ ਨੂੰ ਨਹੀਂ
ਵੇਚਣਾ ਚਾਹੁੰਦੇ।ਉਹ ਇਸ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਨ ਬੇਅੰਤ ਕੌਰ ਬਾਜਵਾ ਨੂੰ ਉਸ ਦੇ ਕੀਤੇ ਦੀ ਸਜ਼ਾ ਦਬਾਉਣਾ ਚਾਹੁੰਦੇ ਹਨ।