ਨੌਜਵਾਨ ਨੇ ਮਰਨ ਤੋਂ ਪਹਿਲਾਂ ਮਰਿਆ ਸੱਪ,ਵੇਖੋ ਕਿੰਜ ਹੋਈ ਨੌਜਵਾਨ ਦੀ ਮੌਤ

Uncategorized

ਮਾਨਸੂਨ ਦੇ ਮੌਸਮ ਦੇ ਵਿੱਚ ਸੱਪਾਂ ਦਾ ਕਹਿਰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਅਤੇ ਇਸੇ ਤਰ੍ਹਾਂ ਦਾ ਇਕ ਮਾਮਲਾ ਪਟਿਆਲਾ ਦੇ ਸੰਜੈ ਕਲੋਨੀ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਸਤਾਰਾਂ ਸਾਲਾ ਗੌਤਮ ਨਾਂ ਦੇ ਲੜਕੇ ਨੂੰ ਸੱਪ ਨੇ ਕੱਟਿਆ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਗੌਤਮ ਰਾਤ ਦੇ ਸਮੇਂ ਬਾਥਰੂਮ ਕਰਨ ਲਈ ਉੱਠਿਆ ਸੀ ਉਸ ਸਮੇਂ ਘਰ ਵਿਚ ਉਸ ਨੇ ਇਕ ਸੱਪ ਦੇਖਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਉਸ ਸਮੇਂ ਇਸ ਸੱਪ ਨੂੰ ਮਾਰ ਦਿੱਤਾ ਗਿਆ ਅਤੇ ਗੌਤਮ ਜਾ ਕੇ ਸੌਂ ਗਿਆ।ਉਸ ਤੋਂ ਬਾਅਦ ਜਦੋਂ ਸਵੇਰੇ ਸਾਰੇ ਉੱਠੇ ਤਾਂ ਉਸ ਸਮੇਂ

ਗੌਤਮ ਦੀ ਤਬੀਅਤ ਕਾਫੀ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ,ਉਸ ਦੇ ਮੂੰਹ ਵਿਚੋਂ ਝੱਗ ਆ ਰਹੀ ਸੀ ਅਤੇ ਉਸ ਕੋਲੋਂ ਬੋਲਿਆ ਨਹੀਂ ਜਾ ਰਿਹਾ ਸੀ।ਇਸੇ ਦੌਰਾਨ ਮੌਕੇ ਤੇ ਉਸਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਗੌਤਮ ਦੇ ਦੋ ਭਰਾ ਹੋਰ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਲੋਨੀ ਦੀ ਬਿਲਕੁਲ ਵੀ ਸਾਫ ਸਫਾਈ ਨਹੀਂ ਕੀਤੀ ਜਾਂਦੀ।ਉਨ੍ਹਾਂ ਦੀ ਕਲੋਨੀ ਦੇ ਵਿੱਚ ਬਹੁਤ ਸਾਰੇ ਲੱਕੜਾਂ ਦੇ ਢੇਰ ਲੱਗੇ ਹੋਏ ਹਨ।ਜਿਨ੍ਹਾਂ ਵਿੱਚ ਅਕਸਰ

ਹੀ ਸੱਪ ਦੇਖਣ ਨੂੰ ਮਿਲਦੇ ਹਨ ਅਤੇ ਕੁਝ ਲੋਕਾਂ ਦਾ ਨੁਕਸਾਨ ਕਰ ਦਿੰਦੇ ਹਨ।ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਦੂਸਰੇ ਮੁਹੱਲਿਆਂ ਦੇ ਵਿਚ ਜਾ ਕੇ ਸਫਾਈ ਕਰਨ ਦਾ ਕੰਮ ਕਰਦੇ ਹਨ ਅਤੇ ਜੇਕਰ ਕਿਸੇ ਸਮੇਂ ਸਫ਼ਾਈ ਕਰਨ ਵਿੱਚ ਦੇਰੀ ਹੋ ਜਾਵੇ ਤਾਂ ਲੋਕ ਇਨ੍ਹਾਂ ਉਤੇ ਭਟਕਦੇ ਹਨ।ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਕਲੋਨੀ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।ਇੱਥੇ ਇੰਨੀ ਗੰਦਗੀ ਹੈ ਕਿ ਇਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ।ਇਸ ਤੋਂ ਪ੍ਰਸ਼ਾਸਨ ਨੂੰ ਚਾਹੀਦਾ ਹੈ

ਕਿ ਇਨ੍ਹਾਂ ਦੀ ਕਰੋੜੀ ਦੇ ਵਿਚ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਹੋਰ ਦੇਖਣ ਨੂੰ ਨਾ ਮਿਲੇ।

Leave a Reply

Your email address will not be published. Required fields are marked *