ਹੜ੍ਹ ਦੇ ਵਹਾਅ ਚ ਰੁੜ੍ਹ ਰਹੀ ਸੀ ਬੱਚੀ ,ਦੇਖੋ ਕਿਵੇਂ ਨੌਜਵਾਨਾਂ ਨੇ ਜਾਨ ਤੇ ਖੇਡ ਕੇ ਬਚਾਈ

Uncategorized

ਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਥੇ ਭਾਰੀ ਮੀਂਹ ਦੇ ਚਲਦੇ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਕੁਝ ਲੋਕ ਆਪਣੀ ਜਾਨ ਗਵਾ ਬੈਠੇ ਹਨ ਅਤੇ ਕਈ ਲੋਕ ਖ਼-ਤ-ਰੇ ਵਿੱਚ ਪੈ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕੋ ਮਾਮਲਾ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਨਦੀਆਂ ਨਾਲੇ ਉਫਾਨ ਉੱਤੇ ਹਨ।ਇਸੇ ਦੌਰਾਨ ਸਕੂਟਰੀ ਉੱਤੇ ਸਵਾਰ ਇਕ ਲੜਕਾ ਅਤੇ ਦੋ ਲੜਕੀਆਂ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਜਾਂਦੇ ਹਨ।ਸਥਾਨਕ ਲੋਕਾਂ ਵੱਲੋਂ

ਲੜਕਾ ਲੜਕੀ ਨੂੰ ਬਾਹਰ ਕੱਢਿਆ ਜਾਂਦਾ ਹੈ, ਪਰ ਇੱਕ ਲੜਕੀ ਪਾਣੀ ਵਿੱਚ ਫਸੀ ਰਹਿ ਜਾਂਦੀ ਹੈ।ਉਸ ਤੋਂ ਬਾਅਦ ਰੈਸਕਿਊ ਟੀਮ ਨੂੰ ਬੁਲਾਇਆ ਜਾਂਦਾ ਹੈ।ਜਾਣਕਾਰੀ ਮੁਤਾਬਕ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਲੜਕੀ ਨੂੰ ਸਹੀ ਸਲਾਮਤ ਪਾਣੀ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ।ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ,ਜਿਸ ਸਮੇਂ ਰੈਸਕਿਊ ਟੀਮ ਵਲੋਂ ਰੈਸਕਿਊ ਕੀਤਾ ਜਾ ਰਿਹਾ ਸੀ ਅਤੇ ਲੜਕੀ ਦੀ ਜਾਨ ਬਚਾਈ ਜਾ ਰਹੀ ਸੀ।ਸੋ ਬਹੁਤ ਸਾਰੇ ਲੋਕਾਂ ਵੱਲੋਂ

ਰੈਸਕਿਊ ਟੀਮ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਨਾਲ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।ਕਿਉਂਕਿ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਅਜਿਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ,ਜਿਥੇ ਲੋਕ ਲਾਪ੍ਰਵਾਹੀ ਵਰਤਦੇ ਹੋਏ ਦਿਖਾਈ ਦਿੱਤੇ ਅਤੇ ਉਹ ਆਪਣੀ ਜਾਨ ਗਵਾ ਬੈਠੇ।ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ।ਜਿਸ ਕਾਰਨ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਵਹਾਅ ਬਹੁਤ

ਜ਼ਿਆਦਾ ਤੇਜ਼ ਹੋ ਚੁੱਕਿਆ ਹੈ।ਇਸ ਸਮੇਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *