ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਦੋ ਵੱਡੇ ਟਰਾਂਸਫਾਰਮਰਾਂ ਨੂੰ ਭਿਆਨਕ ਅੱਗ ਲੱਗੀ ਅਤੇ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਲਾਟਾਂ ਕਈ ਫੁੱਟ ਉਪਰ ਉੱਚੀਆਂ ਉੱਠੀਆਂ। ਟਰਾਂਸਫਾਰਮਰ ਦੀ ਇਨ੍ਹਾਂ ਹਾਲਤ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ। ਜਾਣਕਾਰੀ ਮੁਤਾਬਕ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟੇ ਮੁਸ਼ੱਕਤ ਕਰਨ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ।ਸੋ ਕੁੱਲ ਮਿਲਾ ਕੇ ਇੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਦੋ ਵੱਡੇ ਟਰਾਂਸਫਾਰਮਰ ਸੜ ਕੇ ਸਵਾਹ ਹੋ ਗਏ ਅਤੇ ਬਾਕੀ ਟਰਾਂਸਫਾਰਮਰਾਂ ਨੂੰ ਵੀ ਕਾਫੀ ਜ਼ਿਆਦਾ
ਨੁਕਸਾਨ ਪਹੁੰਚਿਆ ਹੈ।ਟਰਾਂਸਫਾਰਮਰ ਨੂੰ ਅੱਗ ਕਿਸ ਤਰੀਕੇ ਨਾਲ ਲੱਗੀ ਇਸ ਦੀ ਅਜੇ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਹੋਈ।ਪਰ ਸ਼ਾਰਟ ਸਰਕਟ ਹੀ ਇਸ ਦਾ ਅਸਲੀ ਕਾਰਨ ਦੱਸਿਆ ਜਾ ਰਿਹਾ ਹੈ।ਇਸ ਘਟਨਾ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ,ਪਰ ਜਿਸ ਤਰੀਕੇ ਨਾਲ ਟਰਾਂਸਫਾਰਮਰਾਂ ਵਿਚੋਂ ਅੱਗ ਨਿਕਲ ਰਹੀ ਸੀ।ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖ-ਤ-ਰਾ ਵਧਿਆ ਹੋਇਆ ਸੀ।ਇਸ ਲਈ ਮੌਕੇ ਤੇ ਹੀ ਸਥਾਨਕ ਲੋਕਾਂ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ।ਉਸ ਤੋਂ ਬਾਅਦ ਫਾਇਰ
ਬ੍ਰਿਗੇਡ ਦੀਆਂ ਗੱਡੀਆਂ ਤੇ ਪਹੁੰਚੀਆਂ ਅਤੇ ਕਈ ਘੰਟੇ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਨੇ ਟਰਾਂਸਫਾਰਮਰ ਨੂੰ ਲੱਗੀ ਇਸ ਅੱਗ ਨੂੰ ਬੁਝਾ ਲਿਆ।ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਇਸ ਲਈ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨਗੇ। ਕਿਉਂਕਿ ਇਸ ਹਾਦਸੇ ਨਾਲ ਬਿਜਲੀ ਵਿਭਾਗ ਦਾ ਕਾਫ਼ੀ ਵੱਡਾ ਨੁਕਸਾਨ ਹੋਇਆ ਹੈ ਅਤੇ ਇਨ੍ਹਾਂ ਟਰਾਂਸਫਾਰਮਰਾਂ ਨਾਲ ਜੁੜੇ ਹੋਏ ਬਹੁਤ ਸਾਰੇ ਉਪਕਰਨ ਪ੍ਰਭਾਵਿਤ ਹੋਏ ਹਨ ਅਤੇ
ਉਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ।ਸੋ ਇਸ ਹਾਦਸੇ ਵਿਚ ਮਾਲੀ ਨੁਕਸਾਨ ਕਾਫੀ ਵੱਡੀ ਮਾਤਰਾ ਵਿੱਚ ਹੋਇਆ ਹੈ, ਪਰ ਖੁਸ਼ਕਿਸਮਤੀ ਨਾਲ ਇੱਥੇ ਜਾਨੀ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਹੈ।