ਲੱਖੇ ਸਿਧਾਣਾ ਨੇ ਨਵਜੋਤ ਸਿੱਧੂ ਨੂੰ ਦਿੱਤੀ ਇਹ ਚਿਤਾਵਨੀ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਟਿਆਲਾ ਵਿਚ ਲੰਬੇ ਸਮੇਂ ਤੋਂ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇੱਕ ਨੌਜਵਾਨ ਪਿਛਲੇ ਇੱਕ ਸੌ ਇਕੱਤੀ ਦਿਨਾਂ ਤੋਂ ਟਾਵਰ ਉੱਤੇ ਬੈਠਿਆ ਹੋਇਆ ਹੈ।ਜਿਸ ਕਾਰਨ ਉਸ ਦੀ ਚਮੜੀ ਖਰਾਬ ਹੋ ਰਹੀ ਹੈ ਅਤੇ ਉਸ ਨੂੰ ਹੋਰ ਵੀ ਬਹੁਤ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਸ ਕਾਰਨ ਉਸ ਦੀ ਤਬੀਅਤ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੀ ਹੈ। ਪਰ ਪੰਜਾਬ ਸਰਕਾਰ ਨੂੰ ਇਸ ਵੱਲ ਕੋਈ ਧਿਆਨ ਨਹੀਂ ਹੈ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਵਿੱਚ ਹੈ ਅਤੇ ਮਹਾਰਾਣੀ ਪ੍ਰਨੀਤ ਕੌਰ ਕੁਝ ਹੀ ਕਿਲੋਮੀਟਰ ਤੇ ਰਹਿੰਦੇ

ਹਨ।ਪਰ ਫਿਰ ਵੀ ਉਨ੍ਹਾਂ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਅਤੇ ਟਾਵਰ ਉੱਤੇ ਬੈਠੇ ਹੋਏ ਨੌਜਵਾਨ ਹਾਲ ਚਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।ਦੱਸ ਦੇਈਏ ਕਿ ਪਿਛਲੇ ਦਿਨੀਂ ਲੱਖਾ ਸਧਾਣਾ ਇੱਥੇ ਪਹੁੰਚੇ। ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਲਾਹਨਤਾਂ ਪਾਈਆਂ ਅਤੇ ਬਹੁਤ ਸਾਰੇ ਸਵਾਲ ਪੁੱਛੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜ ਮੰਗਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀਆਂ ਹਨ ਤਾਂ ਇੱਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਜਵਾਬ ਮੰਗਿਆ ਕਿ ਇਨ੍ਹਾਂ ਮੰਗਾਂ ਨੂੰ ਪੂਰਾ

ਵੀ ਕੀਤਾ ਜਾਵੇਗਾ ਜਾਂ ਫਿਰ ਇਹ ਸਿਰਫ਼ ਗੱਲਾਂ ਹੀ ਰਹਿ ਜਾਣਗੀਆਂ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਕਿ ਜੇਕਰ ਪੰਜਾਬ ਵਿੱਚ ਕੋਈ ਵੀ ਸਿਆਸੀ ਲੀਡਰ ਆਉਂਦਾ ਹੈ ਤਾਂ ਉਸ ਸਮੇਂ ਉਸ ਨੂੰ ਪਿੰਡਾਂ ਵਿੱਚੋਂ ਭਜਾਉਣ ਤੋਂ ਪਹਿਲਾਂ ਉਸ ਕੋਲੋਂ ਖੜ੍ਹਾ ਕੇ ਸਵਾਲ ਪੁੱਛੇ ਜਾਣ ਕਿ ਜਿਸ ਤਰੀਕੇ ਨਾਲ ਉਨ੍ਹਾਂ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ ਜਾਂ ਨਹੀਂ।ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ

ਦੇ ਬਾਈਕਾਟ ਨਾਲ ਕੁਝ ਵੀ ਨਹੀਂ ਹੋਵੇਗਾ,ਬਲਕਿ ਇਨ੍ਹਾਂ ਕੋਲੋਂ ਸਵਾਲ ਪੁੱਛੇ ਜਾਣ ਤੇ ਆਪਣੇ ਸਵਾਲਾਂ ਦੇ ਜਵਾਬ ਮੰਗੇ ਜਾਣ।

Leave a Reply

Your email address will not be published. Required fields are marked *