ਪਹਾੜਾਂ ਵਿੱਚ ਗਏ ਇਨ੍ਹਾਂ ਔਰਤਾਂ ਦਾ ਦੇਖੋ ਕਿੰਨਾ ਹੈ ਬੁਰਾ ਹਾਲ,ਬੱਚੇ ਵੀ ਕਰ ਰਹੇ ਹਨ ਮਿੰਨਤਾਂ

Uncategorized

ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ,ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਨੁਕਸਾਨ ਦੀਆਂ ਸਭ ਤੋਂ ਵੱਧ ਤਸਵੀਰਾਂ ਦੇਖਣ ਨੂੰ ਮਿਲੀਆਂ।ਕਿਉਂਕਿ ਪਿਛਲੇ ਦਿਨੀਂ ਕਿਨੌਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇਕ ਵੱਡਾ ਪਹਾਡ਼ ਡਿੱਗਣ ਕਾਰਨ ਨਦੀ ਉਤੇ ਬਣਿਆ ਹੋਇਆ ਪੁਲ ਟੁੱਟ ਗਿਆ ਸੀ।ਇਸ ਦੌਰਾਨ ਨੌਂ ਲੋਕ ਆਪਣੀ ਜਾਨ ਗਵਾ ਬੈਠੇ ਸੀ ਅਤੇ ਅੱਸੀ ਦੇ ਕਰੀਬ ਲੋਕ ਜ਼ਖ਼ਮੀ ਹੋਏ ਸੀ।ਪਰ ਕੁਝ ਲੋਕ ਅਜੇ ਵੀ ਉੱਥੇ ਫਸੇ ਹੋਏ ਹਨ ਇਕ ਵੀਡੀਓ ਸਾਹਮਣੇ ਆ ਰਿਹਾ ਹੈ,ਜਿਸ ਵਿੱਚ ਕੁਝ ਮਹਿਲਾਵਾਂ ਆਪਣੀ ਸਮੱਸਿਆ ਦੱਸ ਰਹੀਆਂ ਹਨ।ਇਨ੍ਹਾਂ ਮਹਿਲਾਵਾਂ ਦਾ

ਕਹਿਣਾ ਹੈ ਕਿ ਇਨ੍ਹਾਂ ਨਾਲ ਕਰੀਬ ਸਤਾਰਾਂ ਜਣੇ ਹਨ,ਜਿਨ੍ਹਾਂ ਵਿੱਚੋਂ ਕੁਝ ਸੀਨੀਅਰ ਸਿਟੀਜ਼ਨ ਅਤੇ ਛੋਟੀ ਉਮਰ ਦੇ ਬੱਚੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਇਹ ਇੱਥੇ ਹੀ ਰਹਿ ਰਹੇ ਹਨ,ਪਰ ਪੁਲ ਨਹੀਂ ਬਣਿਆ।ਜਿਸ ਕਾਰਨ ਇਹ ਆਪਣੀ ਮੰਜ਼ਿਲ ਤੇ ਨਹੀਂ ਜਾ ਸਕਦੇ ਭਾਵ ਆਪਣੇ ਘਰ ਤਕ ਨਹੀਂ ਪਹੁੰਚ ਸਕੇ। ਇੱਥੇ ਇਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਵੇਂ ਕਿ ਕੁਝ ਲੋਕਾਂ ਵੱਲੋਂ ਇਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਰ ਪਿਛਲੇ ਤਿੰਨ ਦਿਨਾਂ ਤੋਂ ਇਹ ਉਨ੍ਹਾਂ ਕੱਪੜਿਆਂ ਵਿੱਚ ਹੀ ਹਨ,ਜਿਹੜੇ ਕੱਪੜੇ ਪਹਿਨ ਕੇ ਇਹ ਇੱਥੇ ਆਏ ਸੀ।ਇਸ

ਤੋਂ ਇਲਾਵਾ ਬੱਚੇ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ।ਇਨ੍ਹਾਂ ਦਾ ਦੱਸਣਾ ਹੈ ਕਿ ਬੱਚੇ ਨੂੰ ਲੂਜ ਮੋਸ਼ਨ ਲੱਗੇ ਹੋਏ ਹਨ।ਪਰ ਇਨ੍ਹਾਂ ਕੋਲ ਲੋੜੀਂਦੇ ਕੱਪੜੇ ਨਹੀਂ ਹਨ ਨਾਲ ਹੀ ਬੱਚੇ ਦੇ ਸਰੀਰ ਉੱਤੇ ਇਨਫੈਕਸ਼ਨ ਹੋ ਰਹੀ ਹੈ।ਬਹੁਤ ਸਾਰੀਆਂ ਔਰਤਾਂ ਦੇ ਸਰੀਰ ਉੱਤੇ ਇਨਫੈਕਸ਼ਨ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਪੁਲ ਬਣਨ ਦੀ ਜਾਣਕਾਰੀ ਲਈ ਗਈ ਹੈ ਤਾਂ ਸੱਤ ਅੱਠ ਦਿਨਾਂ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਪੈਦਲ ਜਾਣ ਲਈ ਰਸਤਾ ਬਣ ਜਾਵੇਗਾ।ਪਰ ਪੁਲ ਬਣਨ ਲਈ ਇੱਕ ਡੇਢ ਮਹੀਨਾ ਲੱਗ ਸਕਦਾ ਹੈ।ਸੋ ਹੁਣ ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਹਵਾਈ ਰਸਤੇ ਰਾਹੀਂ ਬੱਸ ਸਟੈਂਡ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਘਰਾਂ ਨੂੰ ਜਾ ਸਕਣ ਅਤੇ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਨਿਕਲਣ।ਸੋ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ,ਜਿਨ੍ਹਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।ਬਹੁਤ ਸਾਰੇ ਲੋਕਾਂ ਦੀ ਇਹੀ ਸਲਾਹ ਹੈ ਕਿ ਇਸ ਮੌਸਮ ਦੇ ਵਿੱਚ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਇੱਕ ਵਾਰ ਜ਼ਰੂਰ ਸੋਚਣਾ

ਚਾਹੀਦਾ ਹੈ ਕਿ ਜੇਕਰ ਉਹ ਪਹਾੜੀ ਇਲਾਕਿਆਂ ਦੇ ਵਿੱਚ ਜਾਣਗੇ ਤਾਂ ਉਨ੍ਹਾਂ ਦੀ ਜਾਨ ਨੂੰ ਖ-ਤ-ਰਾ ਹੋ ਸਕਦਾ ਹੈ।ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਬਾਜ਼ਾਰ ਕੁਮੈਂਟ ਬਾਕਸ ਵਿਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.