ਜਿਹੜੀ ਬੇਬੇ ਕਹਿੰਦੀ ਸੀ ਮੇਰੇ ਪੁੱਤ ਨੇ ਪਲਾਇਆ ਮੈਨੂੰ ਪਿਸ਼ਾਬ, ਪਿੰਡ ਵਾਲੇ ਆਏ ਉਸ ਪੁੱਤ ਦੇ ਹੱਕ ਵਿੱਚ

Uncategorized

ਪਿਛਲੇ ਕੁਝ ਦਿਨਾਂ ਤੋਂ ਇੱਕ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਭਖਿਆ ਹੋਇਆ ਹੈ।ਜਿੱਥੇ ਇੱਕ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਨੂੰਹ ਪੁੱਤ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।ਉਸ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਦੱਸਿਆ ਸੀ ਕਿ ਉਸ ਦੇ ਨੂੰਹ ਪੁੱਤਰ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ।ਇੱਥੋਂ ਤੱਕ ਕਿ ਉਸ ਦੀ ਨੂੰਹ ਨੇ ਇਸ ਨੂੰ ਪਿਸ਼ਾਬ ਪਿਲਾਇਆ ਸੀ ਇਹ ਸਭ ਸੁਣਨ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਕਹਿਣਾ ਸੀ ਕਿ ਉਹ ਪਟਿਆਲਾ ਦੇ ਇਸ ਪਿੰਡ ਵਿੱਚ ਆ ਕੇ ਇਸ ਬਜ਼ੁਰਗ ਮਾਤਾ ਦੇ

ਨੂੰਹ ਪੁੱਤ ਨੂੰ ਚੰਗਾ ਸਬਕ ਸਿਖਾਉਣਗੇ।ਹੁਣ ਪਟਿਆਲਾ ਦੇ ਪਿੰਡ ਰਾਇਮਲ ਕਲਾਂ ਦੇ ਲੋਕ ਸਾਹਮਣੇ ਆਏ ਹਨ।ਉਨ੍ਹਾਂ ਨੇ ਇਸ ਮਾਮਲੇ ਦੀ ਸੱਚਾਈ ਦੱਸੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਨੂੰਹ ਪੁੱਤ ਦਾ ਕੋਈ ਵੀ ਦੋਸ਼ ਨਹੀਂ ਹੈ।ਜੋ ਬਜ਼ੁਰਗ ਮਾਤਾ ਹੈ, ਉਸ ਵੱਲੋਂ ਆਪਣੇ ਨੂੰਹ ਪੁੱਤ ਉਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ।ਇਸ ਦੌਰਾਨ ਉਸ ਬਜ਼ੁਰਗ ਮਾਤਾ ਦੇ ਰਿਸ਼ਤੇਦਾਰ ਵੀ ਇਕੱਠੇ ਹੋਏ ਅਤੇ ਪਿੰਡ ਵਾਸੀਆਂ ਦੇ ਨਾਲ ਪਿੰਡ ਦਾ ਸਰਪੰਚ ਵੀ ਮੌਜੂਦ ਸੀ।ਜਿਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਮਾਤਾ

ਦਾ ਸੁਭਾਅ ਬਹੁਤ ਹੀ ਜ਼ਿਆਦਾ ਅੜਬ ਹੈ।ਇਸ ਤੋਂ ਇਲਾਵਾ ਪਿੰਡ ਵਿੱਚ ਕਿਸੇ ਨੂੰ ਵੀ ਬਜ਼ੁਰਗ ਮਾਤਾ ਨਾਲ ਹੋਈ ਕੁੱਟਮਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।ਹੁਣ ਬਜ਼ੁਰਗ ਮਾਤਾ ਦੇ ਛੋਟੇ ਪੁੱਤਰ ਦੀ ਪਤਨੀ ਅਤੇ ਉਸ ਦੇ ਬੱਚੇ ਵੀ ਸਾਹਮਣੇ ਆਏ ਹਨ।ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਸ ਬਜ਼ੁਰਗ ਮਾਤਾ ਦੇ ਛੋਟੇ ਪੁੱਤਰ ਦਾ ਦੇਹਾਂਤ ਹੋ ਗਿਆ।ਉਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਘਰੋਂ ਕੱਢ ਦਿੱਤਾ ਗਿਆ। ਪਿਛਲੇ ਇਕ ਸਾਲ ਤੋਂ ਛੋਟੇ ਪੁੱਤਰ ਦੀ ਘਰਵਾਲੀ ਅਤੇ ਉਸ ਦੇ ਬੱਚੇ ਆਪਣੇ ਨਾਨਕੇ ਪਿੰਡ ਰਹਿ ਰਹੇ ਹਨ।ਇਸ ਬਜ਼ੁਰਗ ਮਾਤਾ ਦੀ ਨਣਦ ਵੀ ਸਾਹਮਣੇ ਆਈ ਹੈ ਜਿਸ ਦਾ ਕਹਿਣਾ ਹੈ ਕਿ ਇਹ ਜਨਾਨੀ ਬਿਲਕੁਲ ਝੂਠੀ ਹੈ;ਇੱਥੋਂ ਤਕ ਕਿ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਕੋਲ ਆਉਣ ਜਾਣ ਨਹੀਂ ਦਿੰਦੀ ਅਤੇ ਹਰ ਕਿਸੇ ਨੂੰ ਆਪਣੇ ਹੁਕਮ ਅੰਦਰ ਰੱਖਣਾ ਚਾਹੁੰਦੀ ਹੈ।ਸੋ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੀਅਾਂ ਇਨ੍ਹਾਂ ਗੱਲਾਂ ਨੂੰ ਸੁਣਨ ਤੋਂ

ਬਾਅਦ ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਪਹਿਲਾਂ ਦੋਨਾਂ ਪੱਖਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਕਿਸੇ ਬਾਰੇ ਕੁਝ ਪੂਰਨਾ ਚਾਹੀਦਾ ਹੈ।

Leave a Reply

Your email address will not be published. Required fields are marked *