ਵੇਖੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਚੱਲ ਰਿਹਾ ਰੈਸਕਿਊ ਆਪਰੇਸ਼ਨ

Uncategorized

ਅੱਜਕੱਲ੍ਹ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਦੇਸ਼ ਵਿੱਚੋਂ ਨੁਕਸਾਨ ਦੀਆਂ ਕਾਫ਼ੀ ਖਬਰਾਂ ਸਾਹਮਣੇ ਆ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਭਾਰੀ ਮੀਂਹ ਕਰਕੇ ਜਾਨ ਗਵਾ ਬੈਠੇ ਹਨ।ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਿਉਂਕਿ ਲਗਾਤਾਰ ਪੰਜਾਬ ਵਿੱਚੋਂ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ,ਜਿੱਥੇ ਭਾਰੀ ਮੀਂਹ ਕਾਰਨ ਲੋਕ ਪ੍ਰੇਸ਼ਾਨੀ ਦੇ ਵਿੱਚ ਪੈ ਰਹੇ ਹਨ ਅਤੇ ਆਪਣੀ ਜਾਨ ਨੂੰ ਖ਼-ਤ-ਰੇ ਵਿੱਚ ਪਾ ਲੈਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਭਾਰੀ ਮੀਂਹ ਪੈਣ ਕਰ

ਕੇ ਇਕ ਨਾਲੇ ਦਾ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਅਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਪੁਲ ਦੇ ਉੱਪਰ ਦੀ ਹੋ ਗਿਆ।ਇਸ ਦੌਰਾਨ ਸਕੂਟਰੀ ਤੇ ਸਵਾਰ ਤਿੰਨ ਜਣੇ ਇਸ ਅਤੇ ਸੁਭਾਅ ਦੀ ਚਪੇਟ ਵਿੱਚ ਆਏ।ਭਾਵ ਉਹ ਇਸ ਦਾ ਪਾਣੀ ਵਿਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਸਕੂਟਰੀ ਤਿਲਕ ਗਈ,ਜਿਸ ਕਰਕੇ ਉਹ ਤੇਜ਼ ਭਾਵ ਦੇ ਵਿਚ ਬਹਿਣ ਲੱਗੇ।ਦੱਸਿਆ ਜਾ ਰਿਹਾ ਹੈ ਕਿ ਇਸ ਸਕੂਟਰੀ ਉੱਤੇ ਦੋ ਲੜਕੀਆਂ ਅਤੇ ਇੱਕ ਲੜਕਾ ਸਵਾਰ ਸੀ।ਸਥਾਨਕ ਲੋਕਾਂ ਦੀ ਮੱਦਦ ਨਾਲ ਲੜਕਾ ਲੜਕੀ ਨੂੰ ਤੇਜ਼ ਵਹਾਅ ਦੇ ਵਿੱਚੋਂ ਬਾਹਰ ਕੱਢ

ਲਿਆ ਗਿਆ।ਪਰ ਇੱਕ ਲੜਕੀ ਪਾਣੀ ਵਿੱਚ ਫਸੀ ਰਹਿ ਗਈ,ਜਿਸ ਨੂੰ ਰੈਸਕਿਊ ਟੀਮ ਦੀ ਸਹਾਇਤਾ ਦੇ ਨਾਲ ਬਾਹਰ ਕੱਢਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਬਚਾਉਣ ਲਈ ਘੱਟੋ ਘੱਟ ਤਿੰਨ ਘੰਟੇ ਦਾ ਸਮਾਂ ਲੱਗ ਗਿਆ।ਇਸੇ ਦੌਰਾਨ ਰੈਸਕਿਊ ਟੀਮ ਨੇ ਕਾਫੀ ਜ਼ਿਆਦਾ ਮੁਸ਼ੱਕਤ ਕੀਤੀ।ਉਸ ਤੋਂ ਬਾਅਦ ਲੜਕੀ ਨੂੰ ਪਾਣੀ ਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।ਸੋ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਹਨ।ਸੋ ਅੱਜਕੱਲ੍ਹ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿਚ ਲੰਘਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤੇਜ਼ ਵਹਾਅ ਵਿੱਚ ਫਸ ਕੇ ਆਪਣੀ ਜਾਨ ਨੂੰ ਖ਼-ਤ-ਰੇ ਵਿੱਚ ਪਾ ਲੈਂਦੇ ਹਨ ਅਤੇ ਦੂਸਰੇ ਲੋਕਾਂ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਦਿੰਦੇ ਹਨ।

Leave a Reply

Your email address will not be published. Required fields are marked *