ਇਸ ਨੌਜਵਾਨ ਨੇ ਕੀਤੀ ਹੈਵਾਨੀਅਤ ਦੀਆਂ ਹੱਦਾਂ ਪਾਰ ,ਜਿਊਂਦੇ ਕੁੱਤੇ ਨੂੰ ਤਪਦੇ ਤੰਦੂਰ ਵਿੱਚ ਛੁੱਟਿਆ

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਦਿਲ ਨੂੰ ਦਹਿਲਾ ਦਿੰਦੀਅਾਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇਕ ਵਿਅਕਤੀ ਨੇ ਤੰਦੂਰ ਦੀ ਜਲਦੀ ਅੱਗ ਦੇ ਵਿੱਚ ਇੱਕ ਕਤੂਰੇ ਨੂੰ ਸੁੱਟ ਦਿੱਤਾ।ਇਸ ਦੌਰਾਨ ਕਤੂਰਾ ਤੜਪਦਾ ਰਿਹਾ ਅਤੇ ਆਖਿਰਕਾਰ ਉਸ ਨੇ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵਿਚ ਤੰਦੂਰ ਦੀਆਂ ਰੋਟੀਆਂ ਬਣਾਉਣ ਵਾਲੇ ਇਕ ਵਿਅਕਤੀ ਨੇ ਰਾਤ ਦੇ ਕਰੀਬ ਦੱਸ ਵਜੇ ਆਪਣੀ ਦੁਕਾਨ ਬੰਦ ਕਰ ਦਿੱਤੀ।ਉਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ ਉਸ ਤੋਂ ਬਾਅਦ ਇਕ ਲੜਕਾ ਆਉਂਦਾ ਹੈ ਅਤੇ ਉਹ ਇੱਕ ਕਤੂਰੇ ਨੂੰ

ਚੁੱਕ ਕੇ ਤੰਦੂਰ ਵਿੱਚ ਸੁੱਟ ਦਿੰਦਾ ਹੈ।ਇਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਰਾਤ ਦੇ ਸਮੇਂ ਕਤੂਰੇ ਨੂੰ ਚੁੱਕ ਕੇ ਤੰਦੂਰ ਵਿੱਚ ਸੁੱਟ ਦਿੰਦਾ ਹੈ।ਉਸ ਤੋਂ ਬਾਅਦ ਕਤੂਰੇ ਦੀ ਮੌਤ ਹੋ ਜਾਂਦੀ ਹੈ ਅਗਲੀ ਸਵੇਰ ਜਦੋਂ ਤੰਦੂਰੀ ਰੋਟੀਆਂ ਬਣਾਉਣ ਵਾਲਾ ਵਿਅਕਤੀ ਆਪਣੀ ਦੁਕਾਨ ਤੇ ਪਹੁੰਚਦਾ ਹੈ ਤਾਂ ਉਸ ਵੱਲੋਂ ਸਫ਼ਾਈ ਕਰਨੀ ਸ਼ੁਰੂ ਕੀਤੀ ਜਾਂਦੀ ਹੈ।ਇਸੇ ਦੌਰਾਨ ਉਸ ਨੂੰ ਪਤਾ ਚੱਲਦਾ ਹੈ ਕਿ ਇੱਕ ਕਤੂਰਾ ਉਸ ਦੇ ਤੰਦੂਰ ਵਿੱਚ ਸੁੱਟਿਆ ਗਿਆ ਹੈ।ਉਸ ਤੋਂ

ਬਾਅਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾਂਦੀ ਹੈ,ਇਸ ਫੁਟੇਜ ਦੇ ਵਿਚ ਇਸ ਮਾਮਲੇ ਦੀ ਅਸਲੀ ਸੱਚਾਈ ਪਤਾ ਚੱਲਦੀ ਹੈ। ਉਸ ਤੋਂ ਬਾਅਦ ਉਸ ਲੜਕੇ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਹੈ, ਜਿਸ ਨੇ ਇਸ ਕਤੂਰੇ ਨੂੰ ਜਲਦੀ ਅੱਗ ਦੇ ਵਿਚ ਸੁੱਟਿਆ ਸੀ। ਜਾਣਕਾਰੀ ਮੁਤਾਬਕ ਜਿਸ ਲੜਕੇ ਨੇ ਅਜਿਹਾ ਕੀਤਾ ਸੀ, ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪਰ ਇੱਕ ਵਾਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ,ਉਸ ਤੋਂ

ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਸ ਲੜਕੇ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਜਿਸ ਨੇ ਅਜਿਹਾ ਘਟੀਆ ਕੰਮ ਕੀਤਾ ਹੈ।

Leave a Reply

Your email address will not be published.