ਜਿਸ ਬੱਚੇ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਸੀ ਗ੍ਰਿਫਤਾਰੀ, ਉਹ ਪਹੁੰਚ ਗਿਆ ਦਿੱਲੀ ,ਵੇਖੋ ਜ਼ਬਰਦਸਤ ਸਪੀਚ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਲੋਕ ਦਿਖਾਈ ਦਿੰਦੇ ਹਨ।ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜਕੱਲ੍ਹ ਬੱਚਿਆਂ ਨੂੰ ਵੀ ਆਪਣੇ ਵੱਡੇ ਵਡੇਰਿਆਂ ਦੀਆਂ ਤਕਲੀਫਾਂ ਦੀ ਸਮਝ ਆ ਰਹੀ ਹੈ ਅਤੇ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਰਹੇ ਹਨ।ਜਿਸ ਤਰੀਕੇ ਨਾਲ ਕੁਝ ਬੱਚੇ ਗੱਲਾਂ ਕਰਦੇ ਹੋਏ ਦਿਖਾਈ ਦਿੰਦੇ ਹਨ ਉਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਬੱਚੇ ਆਪਣੇ ਹੱਕ ਲੈਣਾ ਸਿੱਖ ਜਾਣਗੇ।ਇਸ ਕਿਸਾਨੀ ਅੰਦੋਲਨ ਨੇ ਬਹੁਤ ਸਾਰੇ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ।ਬਹੁਤ

ਸਾਰੇ ਬੱਚੇ ਅਜਿਹੇ ਹਨ ਜੋ ਆਪਣੇ ਮਾਤਾ ਪਿਤਾ ਨਾਲ ਇਸ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਦੇਖਦੇ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਦੇ ਬਜ਼ੁਰਗ ਸਰਕਾਰਾਂ ਨਾਲ ਲੜ ਰਹੇ ਹਨ ਅਤੇ ਆਪਣੇ ਹੱਕਾਂ ਨੂੰ ਪਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ, ਜਿਸ ਵਿਚ ਅਭਿਜੋਤ ਸਿੰਘ ਨਾਂ ਦਾ ਇੱਕ ਬੱਚਾ ਕਹਿ ਰਿਹਾ ਸੀ ਕਿ ਉਹ ਗ੍ਰਿਫ਼ਤਾਰੀ ਦੇਣ ਜਾ ਰਿਹਾ ਹੈ।ਇਸ ਸਮੇਂ ਉਹ ਪੁਲੀਸ ਵਾਲਿਆਂ ਦੀ ਗੱਡੀ ਦੇ ਵਿੱਚ

ਬੈਠਾ ਹੋਇਆ ਦਿਖਾਈ ਦਿੱਤਾ।ਇਸ ਦਾ ਕਹਿਣਾ ਸੀ ਕਿ ਜੇਕਰ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਕੋਈ ਵੀ ਕਿਸਾਨ ਆਗੂ ਇਸ ਨੂੰ ਲੈਣ ਲਈ ਆ ਜਾਵੇ। ਇਸ ਬੱਚੇ ਦੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਸੀ। ਹੁਣ ਇਹ ਬੱਚਾ ਦਿੱਲੀ ਵਿੱਚੋਂ ਕਿਸਾਨ ਸੰਯੁਕਤ ਮੋਰਚਾ ਦੀ ਸਟੇਜ ਉੱਤੇ ਗਿਆ।ਇਸ ਨੇ ਕਿਹਾ ਕਿ ਭਾਵੇਂ ਇਸ ਨੂੰ ਇਸ ਕਿਸਾਨੀ ਅੰਦੋਲਨ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ, ਪਰ ਇਹ ਰੋਟੀ ਖਾਂਦਾ ਹੈ।ਇਸ ਲਈ ਇਸ ਦਾ ਫਰਜ਼ ਹੈ ਕਿ ਇਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਇਸ ਬੱਚੇ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਾਨੂੰਨ ਜਲਦੀ ਤੋਂ

ਜਲਦੀ ਵਾਪਸ ਕਰ ਲਏ ਜਾਣ।ਕਿਉਂਕਿ ਧਰਨੇ ਵਿਚ ਬੈਠੀਆਂ ਹੋਈਆਂ ਮਾਤਾਵਾਂ ਭੈਣਾਂ ਤੇ ਇਸ ਨੂੰ ਬਹੁਤ ਜ਼ਿਆਦਾ ਤਰਸ ਆ ਰਿਹਾ ਹੈ।

Leave a Reply

Your email address will not be published.