ਕ੍ਰਿਸਤੂ ਕੇ ਪਹੁੰਚੀ ਤੀਆਂ ਦੇ ਤਿਉਹਾਰ ਵਿਚ ,ਬੋਲੀਆਂ ਪਾ ਪਾ ਉਡਾ ਦਿੱਤੀਆਂ ਧਮਾਲਾਂ

Uncategorized

ਸਾਉਣ ਦਾ ਮਹੀਨਾ ਚੱਲ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਪਿੰਡ ਸਮਾਓ ਦੇ ਵਿਚ ਇਹ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹੁਣ ਵੀ ਉੱਥੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਮਸ਼ਹੂਰ ਹੋਈ ਕ੍ਰਿਸਤੂ ਕੇ ਵੀ ਪਹੁੰਚੀ। ਉਸਦਾ ਕਹਿਣਾ ਹੈ ਕਿ ਉਸ ਨੇ ਤੀਆਂ ਦਾ ਤਿਉਹਾਰ ਪਹਿਲੀ ਵਾਰ ਵੇਖਿਆ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ।ਉਸ ਨੇ ਇੱਥੇ ਬਹੁਤ ਸਾਰੀਆਂ ਬੋਲੀਆਂ ਪਾਈਆਂ ਅਤੇ ਗਿੱਧਾ ਵੀ ਪਾਉਂਦੀ ਹੋਈ ਦਿਖਾਈ ਦਿੱਤੀ।ਨਾਲ ਹੀ ਉਸ ਨੇ ਪੀਂਘ ਵੀ ਝੁੱਟੀ

 

ਇਸ ਦੌਰਾਨ ਕ੍ਰਿਸਟੁ ਕੇ ਨੇ ਕਿਹਾ ਕਿ ਉਸ ਨੂੰ ਪੰਜਾਬੀ ਸੱਭਿਆਚਾਰ ਬਹੁਤ ਜ਼ਿਆਦਾ ਪ੍ਰਭਾਵ ਹੈ।ਇਸ ਲਈ ਉਹ ਬੋਲੀਆਂ ਪਾਉਂਦੀ ਹੈ ਅਤੇ ਗਿੱਧਾ ਪਾਉਂਦੀ ਹੈ। ਨਾਲ ਹੀ ਉਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਅਜਿਹਾ ਕਰਦੀ ਰਹੇਗੀ ਕਿਉਂਕਿ ਅਜਿਹਾ ਕਰਨ ਵਿੱਚ ਉਸ ਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ।ਜੋ ਕ੍ਰਿਸਤੂ ਕੇ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੀਆਂ ਬੱਚੀਆਂ ਗਿੱਧੇ ਤੇ ਬੋਲੀਆਂ ਦੇ ਨਾਲ ਜੁੜਦੀਆਂ ਜਾ ਰਹੀਆਂ ਹਨ,ਜੋ ਸਾਡੇ ਪੰਜਾਬੀ ਸੱਭਿਆਚਾਰ ਲਈ ਬਹੁਤ ਵਧੀਆ ਗੱਲ ਹੈ।ਕਿਉਂਕਿ ਅੱਜਕੱਲ੍ਹ ਤੀਆਂ ਦਾ ਤਿਉਹਾਰ ਘਟਦਾ ਜਾ

ਰਿਹਾ ਹੈ।ਇਸ ਤੋਂ ਇਲਾਵਾ ਅੱਜਕੱਲ੍ਹ ਦੇ ਬੱਚੇ ਗਿੱਧੇ ਅਤੇ ਬੋਲੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ,ਜਿਸ ਕਾਰਨ ਸਾਡਾ ਪੰਜਾਬੀ ਸੱਭਿਆਚਾਰ ਕਾਫ਼ੀ ਪਿੱਛੇ ਜਾ ਰਿਹਾ ਹੈ।ਇਸ ਨੂੰ ਸੰਭਾਲਣ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬੀ ਅਕਸਰ ਹੀ ਪੰਜਾਬੀ ਸੱਭਿਆਚਾਰਕ ਕਰਕੇ ਜਾਣੇ ਜਾਂਦੇ ਹਨ।ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕ ਪੰਜਾਬੀ ਸੱਭਿਆਚਾਰ ਨੂੰ ਦੇਖ ਕੇ ਕਾਫੀ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਅਤੇ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦਿੰਦੇ ਹਨ।ਸੋ ਇਸ ਲਈ ਜ਼ਰੂਰੀ ਹੈ ਕਿ ਸਾਡੇ ਸੱਭਿਆਚਾਰ ਨਾਲ ਜੁੜੇ ਹੋਏ ਤਿੱਥ ਤਿਉਹਾਰ ਅਸੀਂ ਮਨਾਉਂਦੇ ਰਹੀਏ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ

ਰੱਖੀਏ।ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਇਹ ਤਿਉਹਾਰ ਬਹੁਤ ਹੀ ਜ਼ਿਆਦਾ ਪ੍ਰਚੱਲਿਤ ਹੈ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਢਲਾ ਅੰਗ ਹੈ।

Leave a Reply

Your email address will not be published.