ਆਰਐੱਸਐੱਸ ਵਾਲਿਆਂ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ ,ਆਹ ਵੇਖੋ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿੱਚ ਕੁਝ ਵਿਅਕਤੀ ਜਿਨ੍ਹਾਂ ਦੇ ਕੇਸ ਕੱਟੇ ਹੋਏ ਹਨ ਪਰ ਉਨ੍ਹਾਂ ਨੇ ਸਿਰੀ ਸਾਹਿਬ ਪਾ ਰੱਖਿਆ ਹੈ।ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਕ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਦੀ ਇਕ ਪੰਚਾਇਤ ਰੱਖੀ ਗਈ ਸੀ।ਇਸ ਦੌਰਾਨ ਵੱਡੀ ਮਾਤਰਾ ਵਿਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸੀ,ਪਰ ਇਥੇ ਹੀ ਇਹ ਵਿਅਕਤੀ ਦੇਖੇ ਗਏ।ਜਿਸ ਤੋਂ ਬਾਅਦ ਕਾਫੀ ਜ਼ਿਆਦਾ ਤਣਾਅਪੂਰਨ ਮਾਹੌਲ ਬਣ ਗਿਆ।ਸਿੱਖ ਜਥੇਬੰਦੀਆਂ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ,ਉਸ ਤੋਂ ਬਾਅਦ ਚੁਰਾਹੇ ਵਿੱਚ ਬਿਠਾ ਕੇ ਇਨ੍ਹਾਂ ਕੋਲੋਂ ਮੁਆਫੀ ਮੰਗਵਾਈ ਗਈ। ਜਾਣਕਾਰੀ ਮੁਤਾਬਕ

ਜਿਹੜੇ ਲੋਕਾਂ ਨੇ ਸ੍ਰੀ ਸਾਹਿਬ ਉਤਾਰਨ ਕਰ ਰੱਖਿਆ ਸੀ।ਉਨ੍ਹਾਂ ਦੀਆਂ ਜੇਬਾਂ ਦੇ ਵੇਚਾ ਜਰਦੇ ਦੀਆਂ ਪੁੜੀਆਂ ਸੀ ਅਤੇ ਕਈ ਲੋਕਾਂ ਦੇ ਮੂੰਹ ਦੇ ਵਿੱਚ ਗੁਟਕਾ ਪਾਇਆ ਹੋਇਆ ਸੀ।ਜਿਸ ਨੂੰ ਦੇਖਦੇ ਹੋਏ ਸਿੱਖ ਸੰਗਤਾਂ ਦੇ ਵਿਚ ਕਾਫੀ ਰੋਸ ਵੇਖਣ ਨੂੰ ਮਿਲਿਆ ਕੁਝ ਸਿੱਖ ਸੰਗਤਾਂ ਨੇ ਇਨ੍ਹਾਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ।ਪਰ ਜਥੇਦਾਰਾਂ ਨੇ ਅਜਿਹਾ ਕਰਨ ਤੋਂ ਰੋਕਿਆ ਉਨ੍ਹਾਂ ਨੇ ਇਨ੍ਹਾਂ ਨੂੰ ਬਿਠਾ ਕੇ ਇਨ੍ਹਾਂ ਨਾਲ ਗੱਲਬਾਤ ਕੀਤੀ।ਇਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਕਿੱਥੋਂ ਆਏ ਹਨ ਤਾਂ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ

ਇਹ ਦੇਸ਼ ਦੇ ਵੱਖੋ ਵੱਖਰੇ ਰਾਜਾਂ ਤੋਂ ਆਏ ਹਨ ਅਤੇ ਆਰਐੱਸਐੱਸ ਨਾਲ ਸਬੰਧ ਰੱਖਦੇ ਹਨ।ਇਨ੍ਹਾਂ ਲੋਕਾਂ ਨੇ ਕਿਹਾ ਕਿ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਸ੍ਰੀ ਸਾਹਿਬ ਨੂੰ ਇਸ ਤਰੀਕੇ ਨਾਲ ਧਾਰਨ ਨਹੀਂ ਕੀਤਾ ਜਾਂਦਾ।ਇਸ ਦੌਰਾਨ ਇਨ੍ਹਾਂ ਨੇ ਮੁਆਫ਼ੀ ਵੀ ਮੰਗੀ ਅਤੇ ਕਿਹਾ ਕਿ ਜੇਕਰ ਇਨ੍ਹਾਂ ਨੇ ਸ੍ਰੀ ਸਾਹਿਬ ਧਾਰਨ ਕਰਨਾ ਹੋਇਆ ਤਾਂ ਸਿੱਖ ਸੰਗਤਾਂ ਤੋਂ ਇਨ੍ਹਾਂ ਦੇ ਸਿਧਾਂਤਾਂ ਦੀ ਜਾਣਕਾਰੀ ਲੈਣਗੇ ਉਸ ਤੋਂ ਬਾਅਦ ਹੀ ਧਾਰਨ ਕਰਨਗੇ।ਸੋ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਆਰਐਸਐਸ ਦੇ ਬੰਦੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਪਰ ਉੱਥੇ ਹੀ ਜਥੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਪਣੀ ਗਲਤੀ ਮੰਨ ਰਹੇ ਹਨ ਅਤੇ ਮੁਆਫ਼ੀ ਮੰਗ ਰਹੇ ਹਨ ਤਾਂ ਅਸੀਂ ਇਨ੍ਹਾਂ ਦੀ ਕੁੱਟਮਾਰ ਨਹੀਂ ਕਰ ਸਕਦੇ,ਕਿਉਂਕਿ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ।ਜਥੇਦਾਰਾਂ ਨੇ ਇਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਸ੍ਰੀ ਸਾਹਿਬ ਸਿਰਫ਼ ਉਹੀ ਲੋਕ ਧਾਰਨ ਕਰ

ਸਕਦੇ ਹਨ,ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੋਵੇ।ਸੋ ਇੱਥੇ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਸੀ।ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਵੀ ਬੁਲਾਇਆ ਗਿਆ, ਉਸ ਤੋਂ ਬਾਅਦ ਸਥਿਤੀ ਉੱਤੇ ਕਾਬੂ ਪਾਇਆ।

Leave a Reply

Your email address will not be published.