ਕਿਸਾਨਾਂ ਅਤੇ ਰਾਜਾ ਵੜਿੰਗ ਦੇ ਵਿਚ ਹੋਈ ਜ਼ਬਰਦਸਤ ਬਹਿਸ ,ਦੇਖੋ ਕਿਵੇਂ ਕਿਸਾਨਾਂ ਨੇ ਰਾਜਾ ਵੜਿੰਗ ਨੂੰ ਸੁਣਾਈਆਂ ਖਰੀਆਂ ਖਰੀਆਂ

Uncategorized

ਜਿਵੇਂ ਕਿਸੇ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ।ਉਸ ਸਮੇਂ ਤਕ ਕਿਸੇ ਵੀ ਸਿਆਸੀ ਪਾਰਟੀ ਦਾ ਬੰਦਾ ਪਿੰਡਾਂ ਦੇ ਵਿਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਨਾ ਵੜੇ।ਪਰ ਫਿਰ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਅਜਿਹਾ ਕਰਦੇ ਹੋਏ ਦਿਖਾਈ ਦਿੰਦੇ ਹਨ,ਜਿਸ ਕਾਰਨ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਵੀ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਸਮਾਗਮ ਵਿਚ ਪਹੁੰਚੇ ਜਿੱਥੇ ਕਿਸਾਨਾਂ ਨੇ

ੳੁਨ੍ਹਾਂ ਨੂੰ ਘੇਰ ਲਿਆ ਅਤੇ ਕਾਫ਼ੀ ਜ਼ਿਆਦਾ ਤਿੱਖੇ ਸਵਾਲ ਕੀਤੇ।ਪਰ ਰਾਜਾ ਵੜਿੰਗ ਵੀ ਕਿਸਾਨਾਂ ਨਾਲ ਗਰਮਾ ਗਰਮ ਹੁੰਦੇ ਹੋਏ ਦਿਖਾਈ ਦਿੱਤੇ।ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਚ ਉਨ੍ਹਾਂ ਦਾ ਕੋਈ ਜ਼ਰੂਰੀ ਕੰਮ ਹੈ ਤਾਂ ਉਹ ਆ ਸਕਦੇ ਹਨ।ਨਾਲ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਗੁਣ ਵੀ ਗਾਏ।ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੀ ਪਾਰਟੀ ਦੀ ਕੇਂਦਰ ਸਰਕਾਰ ਸੀ ਉਸ ਸਮੇਂ ਮਹਿੰਗਾਈ ਵੀ ਘੱਟ ਸੀ ਅਤੇ ਬੇਰੁਜ਼ਗਾਰੀ ਦੀ ਘੱਟ ਸੀ।ਪਰ ਇੱਥੇ ਕਿਸਾਨਾ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਕਿ ਕਾਂਗਰਸ ਸਰਕਾਰ ਪੰਜਾਬ ਵਿਚ

ਤਾਂ ਹੈ ਤਾਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਅਜਿਹਾ ਕੀ ਕੀਤਾ ਗਿਆ ਹੈ।ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਭਲਾਈ ਕਰ ਰਹੀ ਹੈ ਤਾਂ ਇੱਥੇ ਵੀ ਰਾਜਾ ਬੜਿੰਗ ਕਾਫ਼ੀ ਜ਼ਿਆਦਾ ਅੜਦੇ ਹੋਏ ਦਿਖਾਈ ਦਿੱਤੇ ਕਾਫੀ ਲੰਬੇ ਸਮੇਂ ਤੱਕ ਕਿਸਾਨਾਂ ਅਤੇ ਰਾਜਾ ਵੜਿੰਗ ਦੇ ਵਿਚਕਾਰ ਬਹਿਸਬਾਜ਼ੀ ਹੁੰਦੀ ਰਹੀ। ਪਰ ਰਾਜਾ ਵੜਿੰਗ ਵੱਲੋਂ ਜੋ ਜਵਾਬ ਦਿੱਤੇ ਜਾ ਰਹੇ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਬਿਲਕੁਲ ਵੀ ਸੰਤੁਸ਼ਟ ਨਹੀਂ ਕੀਤਾ ਕਿਉਂਕਿ ਉਨ੍ਹਾਂ ਵੱਲੋਂ ਸਵਾਲਾਂ ਦੇ ਅਜਿਹੇ ਜਵਾਬ ਦਿੱਤੇ ਜਾ ਰਹੇ ਸੀ ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ ਸੀ।ਪਰ ਕਿਸਾਨਾਂ ਤੋਂ ਪਿੱਛਾ ਛੁਡਾਉਣ ਲਈ ਰਾਜਾ ਵੜਿੰਗ ਦੀ ਕਿਸਾਨਾਂ ਨਾਲ ਬਹਿਸ

ਕਰਦੇ ਹੋਏ ਦਿਖਾਈ ਦਿੱਤੇ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹਨ।

Leave a Reply

Your email address will not be published. Required fields are marked *