ਪਿਓ ਨੂੰ ਹੀ ਇਸ ਨੌਜਵਾਨ ਨੇ ਮੰਨਿਆ ਰੱਬ, ਦੇਖੋ ਹੋ ਗਿਆ ਇਹ ਵੱਡਾ ਚਮਤਕਾਰ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ,ਜੋ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਆਖਰਕਾਰ ਆਪਣੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਭਾਵੇਂ ਕਿ ਇਨ੍ਹਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਪਰ ਫਿਰ ਵੀ ਇਹ ਮਿਹਨਤ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਨੂੰ ਟੱਕਰ ਦਿੰਦੇ ਹਨ।ਇਸੇ ਤਰ੍ਹਾਂ ਨਾਲ ਪ੍ਰੀਤ ਸਿਮਰਨ ਨਾਂ ਦਾ ਨੌਜਵਾਨ ਲੜਕਾ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਿਹਾ ਹੈ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ।ਪ੍ਰੀਤ ਸਿਮਰਨ ਨੇ ਆਪਣੀ ਜ਼ਿੰਦਗੀ ਵਿੱਚ

ਕਾਫ਼ੀ ਸੰਘਰਸ਼ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੇ ਮੌਜ ਮਸਤੀ ਕਰਨੀ ਸੀ ਉਸ ਸਮੇਂ ਉਨ੍ਹਾਂ ਦੀ ਇੱਕ ਅੱਖ ਦੀ ਨਿਗ੍ਹਾ ਚਲੀ ਗਈ। ਉਸ ਸਮੇਂ ਇਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਇਨ੍ਹਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਹੈ। ਇਸ ਸਮੇਂ ਉਨ੍ਹਾਂ ਦੇ ਦੋਸਤ ਜ਼ਿੰਦਗੀ ਦਾ ਆਨੰਦ ਮਾਣ ਰਹੇ ਸੀ ਅਤੇ ਇਹ ਹਸਪਤਾਲਾਂ ਦੇ ਚੱਕਰ ਲਗਾ ਰਹੀ ਸੀ।ਇਸੇ ਦੌਰਾਨ ਇਨ੍ਹਾਂ ਦੇ ਪਿਤਾ ਦੀ ਨੌਕਰੀ ਚਲੀ ਗਈ,ਜਿਸ ਕਾਰਨ ਟੈਨਸ਼ਨ ਹੋਰ ਵੀ ਜ਼ਿਆਦਾ ਵਧ ਗਈ।ਪਰ ਬਾਅਦ ਵਿੱਚ ਪਿਤਾ ਨੇ ਮੋਹਾਲੀ ਸ਼ਹਿਰ ਵਿਚ ਚਾਪ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਨ੍ਹਾਂ ਦਾ ਕੰਮ

ਵਧਦਾ ਗਿਆ ਅਤੇ ਦੂਜੇ ਪਾਸੇ ਇਨ੍ਹਾਂ ਦੀ ਅੱਖ ਦੀ ਨਿਗ੍ਹਾ ਵੀ ਠੀਕ ਹੁੰਦੀ ਗਈ।ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਦੀ ਅੱਖ ਦੀ ਨਿਗ੍ਹਾ ਗਈ ਸੀ।ਉਸ ਸਮੇਂ ਤੋਂ ਪਹਿਲਾਂ ਫੇਸਬੁੱਕ ਉੱਤੇ ਇਨ੍ਹਾਂ ਦੇ ਤਿੰਨ ਚਾਰ ਹਜ਼ਾਰ ਫਾਲੋਅਰ ਸੀ।ਜਿਨ੍ਹਾਂ ਨਾਲ ਇਹ ਗੱਲਾਂ ਬਾਤਾਂ ਕਰਿਆ ਕਰਦੇ ਸੀ, ਪਰ ਜਦੋਂ ਅੱਖ ਦੀ ਨਿਗ੍ਹਾ ਚਲੀ ਗਈ ਉਨ੍ਹਾਂ ਨੇ ਫੇਸਬੁੱਕ ਚਲਾਉਣੀ ਬੰਦ ਕੀਤੀ ਉਸ ਸਮੇਂ ਕੋਈ ਵੀ ਅਜਿਹਾ ਮੈਸੇਜ ਨਹੀਂ ਆਇਆ। ਜਿਸ ਵਿੱਚ ਕਿਸੇ ਨੇ ਪੁੱਛਿਆ ਹੋਵੇ ਕਿ ਤੁਸੀਂ ਠੀਕ ਹੋ ਜਾ ਨਹੀਂ ਜਾਂ ਫਿਰ ਤੁਸੀਂ ਫੇਸਬੁੱਕ ਕਿਉਂ ਨਹੀਂ ਚਲਾ ਰਹੇ ਤਾਂ ਉਸ ਸਮੇਂ ਇਨ੍ਹਾਂ ਨੂੰ ਅਹਿਸਾਸ ਹੋਇਆ ਸੀ ਕਿ ਜ਼ਿੰਦਗੀ ਵਿੱਚ ਮਾਂ ਬਾਪ ਤੋਂ ਬਿਨਾਂ ਹੋਰ ਕੋਈ ਵੀ ਅਜਿਹਾ ਨਹੀਂ ਹੈ ਜੋ ਤੁਹਾਡੇ ਨਾਲ ਮੁਸੀਬਤ ਅਤੇ ਸਮੇਂ ਦੇ ਵਿਚ ਖੜ੍ਹ ਸਕਦਾ ਹੈ।ਦੱਸ ਦਈਏ ਕਿ ਪ੍ਰੀਤ ਸਿਮਰਨ ਸਤਿੰਦਰ ਸਰਤਾਜ ਦੇ ਬਹੁਤ ਵੱਡੇ ਫੈਨ ਹਨ।ਇਹ

ਅਜਿਹੇ ਬੋਲ ਲਿਖਦੇ ਹਨ,ਜੋ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਉਂਦੇ ਹਨ।ਇਨ੍ਹਾਂ ਦੀ ਇੱਕ ਕਿਤਾਬ ਵੀ ਆ ਰਹੀ ਹੈ,ਜਿਸ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published.