ਕਾਕੇ ਨੇ ਕਰ ਦਿੱਤੀ ਕਮਾਲ, ਲੈ ਆਇਆ ਕਾਨੂੰਨ ਦੀ ਕਿਤਾਬ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਾਕਾ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਉਹ ਇੱਥੇ ਪਹਿਲੀ ਵਾਰ ਪਹੁੰਚੇ ਸੀ।ਇਸ ਦੌਰਾਨ ਉਨ੍ਹਾਂ ਨੇ ਇੱਕ ਕਿਤਾਬ ਬਾਰੇ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਵੀ ਬਹੁਤ ਸਾਰੇ ਲੋਕ ਅਜਿਹਾ ਮੰਨਦੇ ਹਨ ਕਿ ਖੇਤੀ ਕਾਨੂੰਨਾਂ ਦੇ ਵਿੱਚ ਕੁੱਝ ਵੀ ਗਲਤ ਨਹੀਂ ਹੈ ਅਤੇ ਕਿਸਾਨ ਬਿਨਾਂ ਵਜ੍ਹਾ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਉਨ੍ਹਾਂ ਕਿਹਾ ਕਿ ਕਿਸੇ ਸਮੇਂ ਇਨ੍ਹਾਂ ਦੇ ਦਿਮਾਗ ਵਿੱਚ ਵੀ ਇਹੀ ਸਵਾਲ ਸੀ ਕਿ ਖੇਤੀ ਕਾਨੂੰਨਾਂ ਵਿਚ ਅਜਿਹਾ ਕੀ ਗਲਤ ਹੈ,ਜੋ ਲੋਕ ਇੰਨੇ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਨੇ

ਇਕ ਕਿਤਾਬ ਪੜ੍ਹੀ ਹੈ।ਇਹ ਕਿਤਾਬ ਇਕ ਐਡਵੋਕੇਟ ਦੁਆਰਾ ਲਿਖੀ ਗਈ ਹੈ,ਇਸ ਕਿਤਾਬ ਦੀ ਭਾਸ਼ਾ ਬਿਲਕੁਲ ਸਰਲ ਹੈ।ਇਹ ਕਿਤਾਬ ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਦੇ ਵਿਚ ਛਪੀ ਹੋਈ ਹੈ।ਇਸ ਕਿਤਾਬ ਦੇ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਲਾਗੂ ਰਹਿਣ ਤੇ ਲੋਕਾਂ ਨੂੰ ਕੀ ਨੁਕਸਾਨ ਹੋਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਸਿਰਫ਼ ਕਿਸਾਨਾਂ ਨੂੰ ਨਹੀਂ,ਬਲਕਿ ਹਰ ਵਰਗ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ।ਇਸ ਲਈ ਹਰ ਵਰਗ ਦੇ ਲੋਕਾਂ ਨੂੰ ਇਸ ਅੰਦੋਲਨ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ ਤਾਂ ਜੋ ਇਸ ਅੰਦੋਲਨ ਨੂੰ ਜਲਦੀ ਤੋਂ ਜਲਦੀ

ਜਿੱਤਿਆ ਜਾ ਸਕੇ।ਇਸ ਤੋਂ ਇਲਾਵਾ ਕਾਕੇ ਨੇ ਉਨ੍ਹਾਂ ਲੋਕਾਂ ਬਾਰੇ ਗੱਲਬਾਤ ਕੀਤੀ, ਜੋ ਕਲਾਕਾਰਾਂ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਵਾਪਸ ਚਲੇ ਜਾਂਦੇ ਹਨ।ਕਾਕੇ ਦਾ ਕਹਿਣਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਸਹੀ ਨਹੀਂ ਮੰਨਦਾ, ਜੋ ਕਲਾਕਾਰਾਂ ਦੇ ਫੈਨ ਹਨ ਅਤੇ ਕਿਸਾਨੀ ਅੰਦੋਲਨ ਵਿੱਚ ਸਿਰਫ਼ ਕੁਝ ਸਮੇਂ ਲਈ ਹੀ ਆਉਂਦੇ ਹਨ। ਨਾਲੇ ਉਸ ਦਾ ਕਹਿਣਾ ਸੀ ਕਿ ਉਹ ਇਸ ਕਿਤਾਬ ਨੂੰ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਨ।ਇਸ ਲਈ ਉਹ ਇੰਟਰਨੈੱਟ ਤੇ ਇਸ ਕਿਤਾਬ ਦਾ ਪੀਡੀਐਫ

ਵੀ ਸਾਂਝਾ ਕਰਨਗੇ ਤਾਂ ਜੋ ਲੋਕ ਇਸ ਕਿਤਾਬ ਨੂੰ ਪੜ੍ਹਨ ਅਤੇ ਜਾਣਕਾਰੀ ਲੈਣਗੇ ਇਹ ਖੇਤੀ ਕਾਨੂੰਨ ਲੋਕਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੇ।

Leave a Reply

Your email address will not be published. Required fields are marked *