ਸਿੰਘੂ ਬਾਰਡਰ ਪਹੁੰਚੇ ਕਾਕੇ ਦਾ ਪਹਿਲਾਂ ਇੰਟਰਵਿਊ

Uncategorized

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ।ਇਸ ਦੌਰਾਨ ਬਹੁਤ ਸਾਰੇ ਕਲਾਕਾਰ ਇਸ ਅੰਦੋਲਨ ਨਾਲ ਜੁੜੇ ਅਤੇ ਕੁਝ ਕਲਾਕਾਰ ਅਜਿਹੇ ਵੀ ਰਹੇ, ਜੋ ਸਿਰਫ਼ ਕੁਝ ਸਮੇਂ ਲਈ ਅੰਦੋਲਨ ਵਿੱਚ ਆਏ ਅਤੇ ਕਦੇ ਵੀ ਦਿਖਾਈ ਨਹੀਂ ਦਿੱਤੇ ਅਤੇ ਉੱਥੇ ਹੀ ਕੁਝ ਕਲਾਕਾਰ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਅੱਜ ਤੱਕ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਾਕਾ ਪਹਿਲੀ ਵਾਰ ਸਿੰਧੂ ਬਾਰਡਰ ਉੱਤੇ ਪਹੁੰਚੇ।ਇੱਥੇ ਉਨ੍ਹਾਂ ਨੇ ਸਟੇਜ ਤੇ ਜਾ ਕੇ ਇੱਕ ਸਪੀਚ ਵੀ ਦਿੱਤੀ ਇਸ ਦੌਰਾਨ ਉਨ੍ਹਾਂ ਨੇ ਇੱਕ ਪੁਸਤਕ ਦੀ ਗੱਲ ਛੇੜੀ।ਇਸ ਪੁਸਤਕ ਵਿੱਚ ਖੇਤੀ ਕਾਨੂੰਨਾਂ ਬਾਰੇ

ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ,ਜਿਹੜੇ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਕਿਸਾਨ ਬਿਨਾਂ ਮਤਲਬ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਅਤੇ ਜਿਹੜੇ ਲੋਕ ਖੇਤੀ ਕਾਨੂੰਨਾਂ ਨੂੰ ਸਹੀ ਮੰਨਦੇ ਹਨ।ਇਸ ਪੁਸਤਕ ਵਿੱਚ ਕੁਝ ਸਵਾਲ ਪੁੱਛੇ ਗਏ ਹਨ ਜੇਕਰ ਕੋਈ ਇਨ੍ਹਾਂ ਦਾ ਜਵਾਬ ਦੇ ਦਿੰਦਾ ਹੈ ਤਾਂ ਸਾਰੇ ਮੰਨ ਲੈਣਗੇ।ਖੇਤੀ ਕਾਨੂੰਨ ਸਹੀ ਹਨ ਇਸ ਤੋਂ ਇਲਾਵਾ ਜਦੋਂ ਕਾਕੇ ਦਾ ਇੰਟਰਵਿਊ ਲਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਆਪਣਾ ਯੋਗਦਾਨ ਇਸ ਕਿਸਾਨੀ ਅੰਦੋਲਨ ਵਿੱਚ ਪਾਉਣਾ ਚਾਹੀਦਾ ਹੈ।ਨਾਲ ਹੀ

ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਸਿਰਫ਼ ਕਲਾਕਾਰਾਂ ਦੇ ਪਿੱਛੇ ਲੱਗ ਕੇ ਨਹੀਂ,ਬਲਕਿ ਆਪਣਾ ਫ਼ਰਜ਼ ਸਮਝ ਕੇ ਕਿਸਾਨੀ ਅੰਦੋਲਨ ਨਾਲ ਜੁੜਨ ਇਸ ਸਮੇਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੰਦੇ ਦਿਹਾੜੀਦਾਰ ਹਨ ਅਤੇ ਉਨ੍ਹਾਂ ਦੇ ਸਿਰ ਤੇ ਉਨ੍ਹਾਂ ਦਾ ਪਰਿਵਾਰ ਚਲਦਾ ਹੈ ਤਾਂ ਉਹ ਸ਼ਾਇਦ ਇਸ ਕਿਸਾਨੀ ਅੰਦੋਲਨ ਵਿਚ ਨਹੀਂ ਆ ਸਕਦੇ।ਪਰ ਜਿਸ ਹੱਦ ਤਕ ਉਹ ਇਸ ਕਿਸਾਨੀ ਅੰਦੋਲਨ ਲਈ ਸਹਾਰਾ ਬਣ ਸਕਦੇ ਹਨ,ਉਹ ਉਨ੍ਹਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਾਡੇ ਦੇਸ਼ ਵਿੱਚ ਅਡਾਨੀ ਅਬਾਨੀਆਂ ਦਾ ਅਧਿਕਾਰ ਹੋ ਚੁੱਕਿਆ ਹੈ,ਉਸ ਲਈ ਲੋਕ ਹੀ ਜ਼ਿੰਮੇਵਾਰ ਹਨ।ਕਿਉਂਕਿ ਉਨ੍ਹਾਂ

ਨੇ ਗਲਤ ਨੇਤਾ ਚੁਣ ਰੱਖੇ ਹਨ। ਉਨ੍ਹਾਂ ਕਿਹਾ ਕਿ ਪੂਰੇ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ,ਜਿਸ ਲਈ ਲੋਕਾਂ ਦੇ ਵਿੱਚ ਇਕਜੁਟਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।

Leave a Reply

Your email address will not be published. Required fields are marked *