ਸਿੱਖ ਸੰਗਤਾਂ ਨੇ ਘੇਰ ਲਿਆ ਜਥੇਦਾਰ ਹਰਪ੍ਰੀਤ ਸਿੰਘ ,ਵੇਖੋ ਫਿਰ ਹਰਪ੍ਰੀਤ ਸਿੰਘ ਨੇ ਕੀ ਜਵਾਬ ਦਿੱਤਾ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। ਪਰ ਇਨ੍ਹਾਂ ਮਾਮਲਿਆਂ ਦੇ ਵਿੱਚ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਅਤੇ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਇਨਸਾਫ ਨਹੀਂ ਹੋਇਆ।ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਉੱਤੇ ਸਵਾਲ ਖਡ਼੍ਹੇ ਹੋ ਰਹੇ ਹਨ,ਪਰ ਇਹ ਜਥੇਦਾਰ ਇਨ੍ਹਾਂ ਸਵਾਲਾਂ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ।ਪਰ ਹੁਣ ਸਿੱਖ ਸੰਗਤਾਂ ਵਿਚ ਜਾਗਰੂਕਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਨ੍ਹਾਂ ਜਥੇਦਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਕ

ਪਿਛਲੇ ਦਿਨੀਂ ਲੁਧਿਆਣਾ ਵਿੱਚ ਇਕ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਵਿਰੋਧ ਕੀਤਾ ਗਿਆ।ਬਹੁਤ ਸਾਰੀਆਂ ਸਿੱਖ ਸੰਗਤਾਂ ਇਸ ਚੈਰੀਟੇਬਲ ਹਸਪਤਾਲ ਦੇ ਅੱਗੇ ਪਹੁੰਚੀਆਂ।ਜੋ ਪਹਿਲਾਂ ਸਤਨਾਮ ਵਾਹਿਗੁਰੂ ਦਾ ਉਚਾਰਨ ਕਰ ਰਹੀਆਂ ਸੀ ਅਤੇ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੀ ਗੱਡੀ ਵਿੱਚ ਬੈਠੇ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਸਖਤ ਵਿਰੋਧ ਹੋਣ ਲੱਗਿਆ।ਇਨ੍ਹਾਂ ਸਿੱਖ ਸੰਗਤਾਂ ਨੇ ਆਪਣੇ ਹੱਥਾਂ ਦੇ ਵਿੱਚ ਪੋਸਟਰ ਚੁੱਕ ਰੱਖੇ ਸੀ।ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ

ਕਿ ਜਥੇਦਾਰ ਕਦੋਂ ਤਕ ਬਾਦਲ ਪਰਿਵਾਰ ਦੀਆਂ ਜੁੱਤੀਆਂ ਚੱਟਣਗੇ।ਇਸ ਤੋਂ ਇਲਾਵਾ ਬਰਗਾੜੀ ਮਾਮਲੇ ਵਿੱਚ ਇਨਸਾਫ਼ ਕਦੋਂ ਮਿਲੇਗਾ।ਨਾਲ ਹੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸੌ ਅਠੱਤੀ ਸਰੂਪਾਂ ਦਾ ਇਨਸਾਫ ਲੈਣ ਲਈ ਵੀ ਆਵਾਜ਼ ਉਠਾਈ ਗਈ।ਇਸ ਮੌਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ ਦਿਖਾਈ ਦੇ ਰਿਹਾ ਸੀ।ਉਨ੍ਹਾਂ ਵੱਲੋਂ ਚੀਕ ਚੀਕ ਕੇ ਜਥੇਦਾਰਾਂ ਕੋਲੋਂ ਇੱਕੋ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਉਹ ਬਾਦਲ ਪਰਿਵਾਰ ਦੇ ਪੈਰਾਂ ਵਿੱਚ ਡਿੱਗਣਾ ਕਦੋਂ ਛੱਡਣਗੇ।ਪਰ ਇਸ ਸਮੇਂ ਕਾਫੀ ਸਦਾ ਪੁਲੀਸ ਮੁਲਾਜ਼ਮਾਂ ਇੱਥੇ ਮੌਜੂਦ ਸੀ,ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਕਾਬੂ ਵਿੱਚ ਕੀਤਾ ਅਤੇ ਜਥੇਦਾਰਾਂ ਦੀਆਂ ਗੱਡੀਆਂ ਨੂੰ ਅੱਗੇ ਲੰਘਣ ਦਿੱਤਾ

ਗਿਆ।ਸੋ ਇਸ ਮਾਮਲੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹੋ ਕਹਿਣਾ ਹੈ ਕਿ ਜਥੇਦਾਰਾਂ ਵੱਲੋਂ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਜਾਣ ਬੁੱਝ ਕੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਨਹੀਂ ਕਰਵਾਇਆ ਜਾ ਰਿਹਾ।

Leave a Reply

Your email address will not be published.