ਜਦੋਂ ਤੋਂ ਖੇਤੀ ਕਾਨੂੰਨ ਲਾਗੂ ਹੋਏ ਹਨ ਉਸ ਸਮੇਂ ਤੋਂ ਲੈ ਕੇ ਅੱਜ ਤਕ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਪਰ ਫਿਰ ਵੀ ਮੋਦੀ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ।ਇਸ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਹੈ। ਜੇਕਰ ਕੋਈ ਭਾਜਪਾ ਆਗੂ ਮੀਟਿੰਗ ਕਰਨ ਲਈ ਆਵੇ ਤਾਂ ਉੱਥੇ ਕਿਸਾਨ ਝੰਡੇ ਲੈ ਕੇ ਪਹੁੰਚਦੇ ਹਨ ਅਤੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕਰਦੇ ਹਨ। ਬਹੁਤ ਸਾਰੀਆਂ ਖ਼ਬਰਾਂ ਅਜਿਹੀਅਾਂ ਵੀ ਆਈਆਂ,ਜਿਥੇ ਭਾਜਪਾ
ਅਾਗੂਅਾਂ ਦੇ ਕੱਪਡ਼ੇ ਵੀ ਪਾਡ਼ੇ ਗਏ।ਪਰ ਹੁਣ ਭਾਜਪਾ ਆਗੂ ਵੀ ਕਿਸਾਨਾਂ ਦਾ ਵਿਰੋਧ ਕਰਨ ਲੱਗੇ ਹਨ।ਲੁਧਿਆਣਾ ਤੋਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਭਾਜਪਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਇਹ ਨਕਲੀ ਕਿਸਾਨ ਹਨ ਅਤੇ ਪੈਸੇ ਦੇ ਕੇ ਚਾਰ ਬੰਦੇ ਇਕੱਠੇ ਕਰਦੇ ਹਨ।ਉਸ ਤੋਂ ਬਾਅਦ ਇੱਥੇ ਆ ਕੇ ਉਨ੍ਹਾਂ ਦੇ ਕੰਮ ਵਿਚ ਵਿਘਨ ਪਾਉਂਦੇ ਹਨ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਵੀ ਆਪਣੇ ਹੱਥਾਂ ਵਿੱਚ ਚੂੜੀਆਂ ਨਹੀਂ ਪਾ ਰੱਖੀਆਂ ਇਹ ਵੀ ਡਟ ਕੇ ਕਿਸਾਨਾਂ ਦਾ ਸਾਹਮਣਾ ਕਰਨਗੇ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੀ ਆਵਾਜ਼
ਨੂੰ ਦਬਾਉਣਾ ਚਾਹੁੰਦੇ ਹਨ ਅਤੇ ਜੋ ਅਸਲ ਸੱਚਾਈ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਇਸ ਦੌਰਾਨ ਭਾਜਪਾ ਵਰਕਰ ਕਾਫ਼ੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੱਤੇ।ਉਨ੍ਹਾਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਉਨ੍ਹਾਂ ਦੇ ਹੱਥਾਂ ਵਿੱਚ ਡੰਡੇ ਵੀ ਦਿਖਾਈ ਦਿੱਤੇ।ਪਰ ਪੁਲੀਸ ਮੁਲਾਜ਼ਮਾਂ ਨੇ ਕਾਫੀ ਜ਼ਿਆਦਾ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਨੂੰ ਰੋਕ ਲਿਆ।ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਆਗੂ ਚੋਰੀ ਛਿਪੇ ਆਪਣੀਆਂ ਮੀਟਿੰਗਾਂ ਰੱਖਦੇ ਹਨ।ਜੇਕਰ ਇਨ੍ਹਾਂ ਦੇ ਵਿੱਚ ਦਮ ਹੈ ਤਾਂ ਸ਼ਰ੍ਹੇਆਮ ਐਲਾਨ ਕਾਰਨ ਉਸ ਤੋਂ ਬਾਅਦ ਮੀਟਿੰਗ
ਰੱਖਣ,ਜਿਸ ਤੋਂ ਬਾਅਦ ਕਿਸਾਨ ਇਨ੍ਹਾਂ ਨੂੰ ਜਵਾਬ ਦੇਣਗੇ।ਸੋ ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ, ਜੋ ਭਾਜਪਾ ਵਰਕਰਾਂ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਹਨ।