ਕਿਸਾਨਾਂ ਨੂੰ ਚੂੜੀਆਂ ਦਿਖਾਉਂਦੀਆਂ ਸਨ ਭਾਜਪਾ ਦੀਆਂ ਜ਼ਨਾਨੀਆਂ, ਕਿਸਾਨ ਬੀਬੀ ਨੇ ਲਾ ਦਿੱਤੀਆਂ ਖੂੰਜੇ

Uncategorized

ਕਿਸਾਨ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ,ਪਰ ਫਿਰ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ।ਜਿਸ ਕਾਰਨ ਕਿਸਾਨ ਵੱਖੋ ਵੱਖਰੇ ਤਰੀਕੇ ਅਪਣਾ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿਚ ਕਿਸੇ ਵੀ ਭਾਜਪਾ ਆਗੂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸਮਾਗਮ ਜਾਂ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਜੇਕਰ ਕੋਈ ਭਾਜਪਾ ਆਗੂ ਅਜਿਹਾ ਕਰਦਾ ਹੈ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਨਾਲ ਲੁਧਿਆਣਾ ਵਿੱਚ ਕੁਝ ਭਾਜਪਾ ਵਰਕਰਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ।ਜਦੋਂ ਕਿਸਾਨਾਂ ਨੂੰ ਇਸ ਦਾ ਪਤਾ ਚੱਲਿਆ ਤਾਂ

ਵੱਡੀ ਗਿਣਤੀ ਦੇ ਵਿਚ ਕਿਸਾਨ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਨ੍ਹਾਂ ਭਾਜਪਾ ਵਰਕਰਾਂ ਦਾ ਸਖ਼ਤ ਵਿਰੋਧ ਕੀਤਾ।ਇਸ ਸਮੇਂ ਭਾਜਪਾ ਵਰਕਰ ਵੀ ਕਿਸਾਨਾਂ ਦੇ ਖਿਲਾਫ ਬੋਲਦੇ ਹੋਏ ਦਿਖਾਈ ਦਿੱਤੇ।ਇੱਥੇ ਭਾਜਪਾ ਮਹਿਲਾ ਵਰਕਰਾਂ ਨੇ ਕਿਸਾਨਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਇਨ੍ਹਾਂ ਦਾ ਕਹਿਣਾ ਸੀ ਕਿ ਜੋ ਸਰਹੱਦਾਂ ਉੱਤੇ ਬੈਠੇ ਹੋਏ ਹਨ ਜਾਂ ਫਿਰ ਭਾਜਪਾ ਦਾ ਵਿਰੋਧ ਕਰ ਰਹੇ ਹਨ।ਇਹ ਨਕਲੀ ਕਿਸਾਨ ਹਨ ਅਸਲੀ ਕਿਸਾਨ ਖੇਤਾਂ ਵਿੱਚ ਝੋਨਾ ਲਗਾ ਰਹੇ ਹਨ। ਇਸ ਤੋਂ ਇਲਾਵਾ ਇਹ ਮਹਿਲਾਵਾਂ ਕਿਸਾਨਾਂ ਨੂੰ ਚੂਡ਼ੀਆਂ ਦਿਖਾਉਂਦੀਆਂ ਹੋਈਆਂ ਵੀ ਦਿਖਾਈ ਦਿੱਤੀਆਂ।ਇਨ੍ਹਾਂ ਦਾ ਕਹਿਣਾ ਸੀ ਕਿ ਇਹ ਇਨ੍ਹਾਂ ਕਿਸਾਨਾਂ ਦਾ ਡਟ ਕੇ ਸਾਹਮਣਾ ਕਰਨਗੀਆਂ।

ਦੂਜੇ ਪਾਸੇ ਕਿਸਾਨ ਬੀਬੀ ਨੇ ਇਨ੍ਹਾਂ ਮਹਿਲਾਵਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਉਨ੍ਹਾਂ ਨੇ ਕਿਹਾ ਕਿ ਜਿਹਡ਼ੀਆਂ ਮਹਿਲਾਵਾਂ ਗੱਲਾਂ ਕਰ ਰਹੀਆਂ ਹਨ,ਇਨ੍ਹਾਂ ਨੂੰ ਕਿਸਾਨੀ ਬਾਰੇ ਪਤਾ ਹੀ ਕੀ ਹੈ।ਇਨ੍ਹਾਂ ਨੂੰ ਪੁੱਛੋ ਕਿ ਹੁਣ ਖੇਤਾਂ ਵਿੱਚ ਕੀ ਬੀਜਿਆ ਹੋਇਆ ਹੈ ਤਾਂ ਇਨ੍ਹਾਂ ਤੋਂ ਦੱਸਿਆ ਨਹੀਂ ਜਾਣਾ। ਇਸ ਕਿਸਾਨ ਬੀਬੀ ਨੇ ਬੜੇ ਵਧੀਆ ਤਰੀਕੇ ਨਾਲ ੲਿਨ੍ਹਾਂ ਮਹਿਲਾਵਾਂ ਨੂੰ ਜਵਾਬ ਦਿੱਤਾ ਹੈ।ਇਸ ਕਿਸਾਨ ਬੀਬੀ ਦਾ ਕਹਿਣਾ ਹੈ ਕਿ ਭਾਜਪਾ ਦਾ ਹਾਲ ਹੁਣ ਅਜਿਹਾ ਹੋ ਚੁੱਕਿਆ ਹੈ ਕਿ ਇਕ ਬੰਦੇ ਨੂੰ ਲਿਆਉਣ ਲਈ ਵੀਹ ਬੰਦੇ ਮਿੰਨਤਾਂ ਕਰਦੇ ਹਨ।ਪਰ ਕਿਸਾਨਾ ਨਾਲ ਦਿਨੋਂ ਦਿਨ ਲੋਕ ਜੁੜਦੇ

ਜਾ ਰਹੇ ਹਨ ਅਤੇ ਹੁਣ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਚੱਲਿਆ ਕਿ ਇੱਥੇ ਭਾਜਪਾ ਦੀ ਮੀਟਿੰਗ ਹੋ ਰਹੀ ਸੀ।ਜਿਸ ਲਈ ਜਿੰਨੇ ਕਿਸਾਨਾਂ ਨੂੰ ਪਤਾ ਚੱਲਿਆ ਸਿਰਫ਼ ਉਹੀ ਇੱਥੇ ਪਹੁੰਚੇ ਹਨ।

Leave a Reply

Your email address will not be published.