ਗ੍ਰੰਥੀ ਸਿੰਘ ਦੀ ਕੁੜੀ ਨੇ ਘਰ ਬੁਲਾਇਆ ਆਪਣਾ ਆਸ਼ਕ,ਗ੍ਰੰਥੀ ਸਿੰਘ ਨੇ ਬਣਾ ਲਈ

Uncategorized

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਗ੍ਰੰਥੀ ਸਿੰਘ ਅਤੇ ਉਸ ਦਾ ਪਰਿਵਾਰਕ ਮੈਂਬਰ ਇਕ ਲੜਕੇ ਨਾਲ ਕੁੱ-ਟ-ਮਾ-ਰ ਕਰਦੇ ਹੋਏ ਦਿਖਾਈ ਦੇ ਰਹੇ ਸੀ ਅਤੇ ਉਸ ਨੂੰ ਕਾਫ਼ੀ ਜਗ੍ਹਾ ਲਾਹਨਤਾਂ ਪਾ ਰਹੀ ਸੀ। ਇਸ ਗ੍ਰੰਥੀ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਲੜਕਾ ਗੁਰੂਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਲਈ ਆਇਆ ਸੀ।ਉਸ ਤੋਂ ਬਾਅਦ ਇਹ ਮਾਮਲਾ ਪੁਲੀਸ ਮੁਲਾਜ਼ਮਾਂ ਅਤੇ ਸਿੱਖ ਜਥੇਬੰਦੀਆਂ ਕੋਲ ਪਹੁੰਚਦਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ

ਜਾਂਦੀ ਹੈ ਅਤੇ ਪਤਾ ਚਲਦਾ ਹੈ ਕਿ ਜੋ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਕਹਿ ਰਹੇ ਸੀ ਉਹ ਸਭ ਝੂਠ ਸੀ।ਦੱਸ ਦਈਏ ਕਿ ਇਹ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਬਲਾਕ ਨਾਭਾ ਦੇ ਪਿੰਡ ਖੁਰਦ ਦਾ ਹੈ। ਇੱਥੋਂ ਦੇ ਇੱਕ ਲੜਕੇ ਦਾ ਪ੍ਰੇਮ ਸੰਬੰਧ ਗ੍ਰੰਥੀ ਸਿੰਘ ਦੀ ਇੱਕ ਲੜਕੀ ਨਾਲ ਸੀ,ਜਿਸ ਨੂੰ ਮਿਲਣ ਦੇ ਲਈ ਉਹ ਗੁਰੂ ਘਰ ਜਾਂਦਾ ਹੈ।ਉਸ ਤੋਂ ਬਾਅਦ ਜਦੋਂ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਫੜ ਲੈਂਦੇ ਹਨ ਤਾਂ ਨਵੀਂ ਹੀ ਕਹਾਣੀ ਸਿਰਜ ਦਿੰਦੇ ਹਨ।ਜਦੋਂ ਪੁਲਸ ਮੁਲਾਜ਼ਮਾਂ ਨੇ ਚੰਗੀ ਤਰ੍ਹਾਂ

ਛਾਣਬੀਣ ਕੀਤੀ ਤਾਂ ਅਸਲ ਸੱਚਾਈ ਸਾਹਮਣੇ ਆਈ ਹੁਣ ਪੁਲਸ ਮੁਲਾਜ਼ਮਾਂ ਨੇ ਗ੍ਰੰਥੀ ਸਿੰਘ ਅਤੇ ਉਸਦੀ ਪਤਨੀ ਦੇ ਨਾਲ-ਨਾਲ ਉਸ ਦੀ ਲੜਕੀ ਉੱਤੇ ਵੀ ਐੱਫਆਈਆਰ ਦਰਜ ਕੀਤੀ ਹੈ ਕਿਉਂਕਿ ਇਨ੍ਹਾਂ ਨੇ ਹੀ ਲੜਕੇ ਉੱਤੇ ਝੂਠੇ ਇਲਜ਼ਾਮ ਲਗਾਏ ਸੀ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ਗ੍ਰੰਥੀ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਕਿਉਂਕਿ ਇਨ੍ਹਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ

ਸਾਹਿਬ ਜੀ ਦੇ ਸਰੂਪ ਨਾਲ ਛੇ-ੜ-ਛਾ-ੜ ਕੀਤੀ ਅਤੇ ਲੜਕੀ ਉੱਤੇ ਝੂਠਾ ਇਲਜ਼ਾਮ ਲਗਾਇਆ।ਸੋ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published.