ਪੈਟਰੋਲ ਦੀਆਂ ਬੋਤਲਾਂ ਲੈ ਕੇ ਫੁਹਾਰਾ ਚੌਕ ਤੇ ਚੜ੍ਹ ਗਏ ਬੇਰੁਜ਼ਗਾਰ ਅਧਿਆਪਕ

Uncategorized

ਪੰਜਾਬ ਵਿੱਚ ਲਗਾਤਾਰ ਕਿਸੇ ਨਾ ਕਿਸੇ ਮੁੱਦੇ ਉੱਤੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਈਟੀਟੀ ਪਾਸ ਦਾ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਚਾਰ ਲੈ ਰਿਹਾ ਸੀ ਅਤੇ ਇੱਕ ਬੇਰੁਜ਼ਗਾਰ ਅਧਿਆਪਕ ਟਾਵਰ ਉੱਤੇ ਬੈਠਾ ਹੋਇਆ ਸੀ,ਜਿਸ ਦੀ ਤਬੀਅਤ ਕਾਫੀ ਸਮਾਂ ਖਰਾਬ ਹੋ ਚੁੱਕੀ ਸੀ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਛਿਆਹਠ ਸੌ ਪੈਂਤੀ ਪੋਸਟਾਂ ਕੱਢੀਆਂ ਗਈਆਂ ਉਸ ਤੋਂ ਬਾਅਦ ਇਸ ਧਰਨੇ ਨੂੰ ਖਤਮ ਕੀਤਾ ਗਿਆ ਅਤੇ ਹੁਣ ਕੱਚੇ ਅਧਿਆਪਕਾਂ ਵੱਲੋਂ ਵੀ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਦੱਸ ਦੇਈਏ ਕਿ ਪਹਿਲਾਂ ਵੀ ਇਨ੍ਹਾਂ ਵੱਲੋਂ ਕਾਫ਼ੀ ਵਾਰ ਅਜਿਹਾ ਕੀਤਾ ਜਾ ਚੁੱਕਿਆ ਹੈ ਕਿ ਇਹ ਪੰਜਾਬ ਸਕੂਲ ਸਿੱਖਿਆ ਬੋਰਡ

ਦੀ ਇਮਾਰਤ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ।ਪਰ ਫਿਰ ਵੀ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ ਹੁਣ ਚੰਡੀਗੜ੍ਹ ਵਿਚ ਫੁਹਾਰਾ ਚੌਕ ਉੱਤੇ ਕੱਚਾ ਅਧਿਆਪਕ ਫੁਹਾਰੇ ਉੱਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ।ਉਸ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਕੋਈ ਅਜਿਹਾ ਕਦਮ ਚੁੱਕ ਲਵੇਗਾ, ਜੋ ਉਸ ਦੀ ਜਾਨ ਵੀ ਲੈ ਸਕਦਾ ਹੈ ਅਤੇ ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਬਲਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ

ਹੋਵੇਗਾ।ਕਾਫੀ ਲੰਬਾ ਸਮਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ,ਜਿਸ ਕਾਰਨ ਇਨ੍ਹਾਂ ਅਧਿਆਪਕਾਂ ਦੇ ਵਿਚ ਕਾਫੀ ਜ਼ਿਆਦਾ ਗੁੱਸਾ ਹੈ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਤਨਖਾਹਾਂ ਦੇ ਵਿਚ ਵਾਧਾ ਕੀਤਾ ਜਾਵੇ,ਕਿਉਂਕਿ ਜਿਸ ਹੱਦ ਤਕ ਮਹਿੰਗਾਈ ਵਧ ਚੁੱਕੀ ਹੈ।ਉਸ ਨੂੰ ਸ਼ਹਿਰ ਦੇ ਲਈ ਇਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ,ਕਿਉਂਕਿ ਇਨ੍ਹਾਂ ਦੇ

ਪਰਿਵਾਰ ਇਨ੍ਹਾਂ ਨੂੰ ਮਿਲ ਰਹੀਆਂ ਤਨਖਾਹਾਂ ਦੇ ਨਾਲ ਨਹੀਂ ਪਲ਼ ਸਕਦੇ।

Leave a Reply

Your email address will not be published. Required fields are marked *