ਦੋ ਵਿਆਹਾਂ ਤੋਂ ਬਾਅਦ ਕਰਵਾਇਆ ਸੀ ਤੀਜਾ ਵਿਆਹ ,ਲਾੜੀ ਸਭ ਕੁਝ ਲੈ ਕੇ ਹੋਏ ਫ਼ਰਾਰ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਵਿਆਹ ਤੋਂ ਬਾਅਦ ਲੜਕੀਆਂ ਲੜਕਿਆਂ ਨੂੰ ਧੋਖਾ ਦੇ ਦਿੰਦੀਆਂ ਹਨ ਅਤੇ ਉਨ੍ਹਾਂ ਦਾ ਸਭ ਕੁਝ ਬਰਬਾਦ ਕਰਕੇ ਚਲੀਆਂ ਜਾਂਦੀਆਂ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਕਪੂਰਥਲਾ ਦੇ ਪਿੰਡ ਨੂਰਪੁਰ ਜੁਲਾਹਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨੌਜਵਾਨ ਦਾ ਵਿਆਹ ਤੇਰਾਂ ਦਰ ਪਹਿਲਾਂ ਹੋਇਆ ਸੀ ਅਤੇ ਤੇਰ੍ਹਵੇਂ ਦਿਨ ਹੀ ਉਸ ਦੀ ਪਤਨੀ ਘਰ ਵਿਚ ਲੁੱਟ ਖੋਹ ਕਰ ਕੇ ਫ਼ਰਾਰ ਹੋ ਗਈ। ਜਾਣਕਾਰੀ ਮੁਤਾਬਕ ਇਸ ਲੜਕੇ ਦਾ ਤੀਸਰਾ ਵਿਆਹ ਸੀ ਅਤੇ ਇਨ੍ਹਾਂ ਦੇ ਗਵਾਂਢ ਦੀ ਹੀ ਇਕ ਔਰਤ ਨੇ ਇਸ ਲੜਕੇ ਦਾ ਰਿਸ਼ਤਾ

ਕਰਵਾਇਆ ਸੀ। ਇਹ ਲੜਕੀ ਵਿਆਹ ਤੋਂ ਬਾਅਦ ਆਪਣੀ ਭੈਣ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ, ਇਸ ਦੀ ਭੈਣ ਵੀ ਜਵਾਨ ਸੀ।ਜਾਣਕਾਰੀ ਮੁਤਾਬਕ ਦੱਸ ਬਾਰਾਂ ਦਿਨ ਇਹ ਇੱਥੇ ਵਧੀਆ ਰਹਿੰਦੀਆਂ ਰਹੀਆਂ,ਪਰ ਤੇਰ੍ਹਵੇਂ ਦਿਨ ਹੀ ਦੋਨੋਂ ਭੈਣਾਂ ਘਰ ਵਿਚੋਂ ਇਕ ਸੋਨੇ ਦੀ ਚੇਨੀ, ਲੜਕੇ ਦੇ ਕੱਪੜੇ ਅਤੇ ਪੱਚੀ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈਆਂ।ਸੋ ਹੁਣ ਪੀਡ਼ਤ ਪਰਿਵਾਰ ਪੁਲੀਸ ਥਾਣੇ ਦੇ ਚੱਕਰ ਲਗਾ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਮਿਲ ਸਕੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ

ਉਨ੍ਹਾਂ ਨਾਲ ਕੁਝ ਅਜਿਹਾ ਹੋ ਜਾਵੇਗਾ।ਸੋ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ।ਸੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ,ਜਿੱਥੇ ਵਿਆਹ ਦੇ ਨਾਮ ਤੇ ਧੋ-ਖਾ-ਧ-ੜੀ ਹੋ ਰਹੀ ਹੈ। ਸੋ ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਹੈ ਅਤੇ ਵਿਆਹ ਸ਼ਾਦੀ

ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ।

Leave a Reply

Your email address will not be published. Required fields are marked *