ਜ਼ੋਮੈਟੋ ਵਾਲਿਆਂ ਵੱਲੋਂ ਕੀਤੀ ਜਾ ਰਹੀ ਵਰਕਰਾਂ ਨਾਲ ਗੁੰਡਾਗਰਦੀ,ਵੇਖੋ ਪੂਰੀ ਸੱਚਾਈ

Uncategorized

ਜ਼ੋਮੈਟੋ ਕੰਪਨੀ ਬਹੁਤ ਮਸ਼ਹੂਰ ਕੰਪਨੀ ਹੈ,ਜਿਸ ਦੇ ਬਹੁਤ ਸਾਰੇ ਭੋਜਨ ਪਦਾਰਥ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਡਿਲਿਵਰੀ ਬੁਆਏ ਇਸ ਕੰਪਨੀ ਦੇ ਵਿਚ ਕੰਮ ਕਰਦੇ ਹਨ ਜੋ ਇਸ ਕੰਪਨੀ ਨਾਲੋਂ ਕਾਫੀ ਜ਼ਿਆਦਾ ਨਾਰਾਜ਼ ਦਿਖਾਈ ਦੇ ਰਹੇ ਹਨ। ਮੁਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਬਹੁਤ ਸਾਰੇ ਅਜਿਹੇ ਲਿਪੀ ਬੁਆਏ ਇਕੱਠੇ ਹੋਏ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਅਤੇ ਉਹੋ ਜ਼ੋਮੈਟੋ ਕੰਪਨੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਨ੍ਹਾਂ ਦਾ ਕਹਿਣਾ ਹੈ ਕਿ ਜ਼ੋਮੈਟੋ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਇਨ੍ਹਾਂ ਦੀ

ਗੱਲਬਾਤ ਕਰਵਾਈ ਜਾਵੇ ਤਾਂ ਜੋ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਹਨ ਅਤੇ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਦੀ ਤਨਖ਼ਾਹ ਇਨ੍ਹਾਂ ਨੂੰ ਮਿਲਦੀ ਹੈ ਉਸ ਨਾਲ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ।ਇਸ ਤੋਂ ਇਲਾਵਾ ਜੋ ਟਾਰਗਿਟ ਇਨ੍ਹਾਂ ਨੂੰ ਦਿੱਤੇ ਜਾਂਦੇ ਹਨ ਉਹ ਵੀ ਮੁਸ਼ਕਿਲ ਹੁੰਦੇ ਹਨ ਭਾਵ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਇਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ ਅਤੇ ਜੇਕਰ ਕਿਤੇ ਇਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਉਸ ਸਮੇਂ ਇਨ੍ਹਾਂ ਦੀ ਤਨਖ਼ਾਹ ਦੇ

ਵਿੱਚੋਂ ਕਟੌਤੀ ਹੋ ਜਾਂਦੀ ਹੈ।ਸੋ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜਦੋਂ ਕਿਸੇ ਦੇ ਤਨਖਾਹ ਵਿੱਚੋਂ ਕਟੌਤੀ ਹੋਵੇ ਤਾਂ ਇਹ ਬਹੁਤ ਵੱਡਾ ਘਾਟਾ ਮੰਨਿਆ ਜਾਂਦਾ ਹੈ।ਇਸ ਤੋਂ ਇਲਾਵਾ ਇਨ੍ਹਾਂ ਦਾ ਕਹਿਣਾ ਹੈ ਕਿ ਜ਼ੋਮੈਟੋ ਕੰਪਨੀ ਵੱਲੋਂ ਇਨ੍ਹਾਂ ਦੀਆਂ ਆਈਡੀ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਕੰਪਨੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹ ਕੰਪਨੀ ਦਾ ਹਿੱਸਾ ਹੀ ਨਹੀਂ ਹਨ।ਸੋ ਜੇਕਰ ਦੇਖਿਆ ਜਾਵੇ ਤਾਂ ਇੱਥੇ ਇੰਨਾ ਡਲਿਵਰੀ ਬੁਆਏਜ਼ ਦੇ ਨਾਲ ਕਾਫੀ ਨਾ ਇਨਸਾਫੀ ਹੋ ਰਹੀ ਹੈ,ਜਿਸ ਕਾਰਨ ਇਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ

ਰਿਹਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ ਅਜੇ ਤੱਕ ਇਨ੍ਹਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ।

Leave a Reply

Your email address will not be published.