ਲੋਕਾਂ ਦੀ ਮੱਦਦ ਕਰਨ ਆਇਆ ਮੰਤਰੀ ਖੁਦ ਹੀ ਫਸ ਗਿਆ ਹੜ੍ਹ ਦੇ ਵਿਚ, ਦੇਖੋ ਕਿਵੇਂ ਸੁਰੱਖਿਆ ਕਰਮਚਾਰੀਆਂ ਨੇ ਬਚਾਈ ਜਾਨ

Uncategorized

ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਕਰਕੇ ਹਾਲਾਤ ਕਾਫ਼ੀ ਜ਼ਿਆਦਾ ਵਿਗੜ ਚੁੱਕੇ ਹਨ।ਬਹੁਤ ਸਾਰੇ ਪਿੰਡਾਂ ਦੇ ਵਿਚ ਪਾਣੀ ਭਰ ਚੁੱਕਿਆ ਹੈ,ਜਿਸ ਕਾਰਨ ਲੋਕ ਬੇਘਰ ਹੋ ਚੁੱਕੇ ਹਨ ਅਤੇ ਇੱਥੋਂ ਇੱਕ ਸੌ ਵੀਹ ਲੋਕਾਂ ਦੇ ਮਰਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ ਜੋ ਕਿ ਇਕ ਮੰਦਭਾਗੀ ਖ਼ਬਰ ਹੈ। ਲੋਕ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਕੁਝ ਟੀਮਾਂ ਲਗਾਈਆਂ ਗਈਆਂ ਹਨ,ਜੋ ਪੀਡ਼ਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ।ਪਰ ਫਿਰ ਵੀ ਲੋਕਾਂ ਤਕ ਉਸ ਹੱਦ ਤਕ ਮਦਦ ਨਹੀਂ ਪਹੁੰਚ ਪਾ ਰਹੀ, ਜਿਸ ਹੱਦ ਤਕ ਪਹੁੰਚਣੀ ਚਾਹੀਦੀ ਸੀ।ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ

ਹਨ ਅਤੇ ਕਈ ਦਿਨਾਂ ਤੋਂ ਭੁੱਖੇ ਹਨ।ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹੇ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਹਵਾਈ ਜਹਾਜ਼ਾਂ ਦੀ ਸਹਾਇਤਾ ਦੇ ਨਾਲ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ। ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਇਕ ਲਿਟਰ ਮੌਕੇ ਦਾ ਜਾਇਜ਼ਾ ਲੈਣ ਲਈ ਗਏ ਸੀ। ਪਰ ਇਸ ਦੌਰਾਨ ਉਨ੍ਹਾਂ ਦੀ ਕਿਸ਼ਤੀ ਉੱਤੇ ਇੱਕ ਦਰਖਤ ਡਿੱਗਿਆ,ਜਿਸ ਕਾਰਨ ਕਿਸ ਦੀ ਖ਼ਰਾਬ ਹੋ ਗਈ।ਉਸ ਤੋਂ ਬਾਅਦ ਇਸ ਲੀਡਰ ਦੇ ਨਾਲ ਨੌੰ ਜਣੇ ਮੁਸੀਬਤ ਵਿੱਚ ਪੈ ਗਏ ਅਤੇ ਇੱਕ ਘਰ ਦੀ ਛੱਤ ਉਤੇ ਖੜ੍ਹੇ ਹੋ ਗਏ। ਉਸ ਤੋਂ ਬਾਅਦ ਇਨ੍ਹਾਂ ਨੂੰ ਹਵਾਈ ਜਹਾਜ਼ ਦੀ ਸਹਾਇਤਾ ਦੇ

ਨਾਲ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਹੈ।ਸੋ ਮੱਧ ਪ੍ਰਦੇਸ਼ ਦੇ ਵਿੱਚ ਹਾਲਾਤ ਕਾਫ਼ੀ ਮਾਡ਼ੇ ਬਣੇ ਹੋਏ ਹਨ। ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਵੀ ਮੱਧ ਪ੍ਰਦੇਸ਼ ਦੇ ਵਿੱਚ ਹਾਈ ਅਲਰਟ ਜਾਰੀ ਹੈ।ਲੋਕ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਪਾ ਰਹੇ ਹਨ ਅਤੇ

ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।

Leave a Reply

Your email address will not be published.