ਸ਼ਰਾਬ ਦੀ ਬੋਤਲ ਅਤੇ ਪੈਸਿਆਂ ਪਿੱਛੇ ਵੋਟ ਪਾਉਣ ਵਾਲੇ ਲੋਕਾਂ ਨੂੰ ਇਨ੍ਹਾਂ ਨੌਜਵਾਨਾਂ ਨੇ ਪਾਈਆਂ ਲਾਹਨਤਾਂ ,ਦੇਖੋ ਪੂਰੀ ਵੀਡੀਓ

Uncategorized

ਸਾਡੇ ਦੇਸ਼ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਕੋਈ ਵੀ ਲੀਡਰ ਆਉਂਦਾ ਹੈ ਅਤੇ ਜਨਤਾ ਨੂੰ ਲੁੱਟ ਦਾ ਰਹਿੰਦਾ ਹੈ। ਪਰ ਜਨਤਾ ਵਿਰਲਾਪ ਕਰਦੀ ਹੈ,ਪਰ ਉਹ ਆਪਣੇ ਮਸਲਿਆਂ ਦਾ ਹੱਲ ਕਰਨ ਲਈ ਇਨ੍ਹਾਂ ਲੀਡਰਾਂ ਨੂੰ ਨਹੀਂ ਬਦਲਦੇ।ਕਿਉਂਕਿ ਅਕਸਰ ਦੇਖਦੇ ਹਾਂ ਕਿ ਜਦੋਂ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਸ ਸਮੇਂ ਉਹ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦਿੰਦੇ ਹਨ।ਪਰ ਜਿਵੇਂ ਹੀ ਵੋਟਾਂ ਨਜ਼ਦੀਕ ਆ ਜਾਂਦੀਆਂ ਹਨ ਤਾਂ ਜਦੋਂ ਸਿਆਸੀ ਪਾਰਟੀਆਂ ਦੇ ਲੀਡਰ ਇਨ੍ਹਾਂ ਨੂੰ ਥੋੜ੍ਹਾ ਬਹੁਤਾ ਰਾਸ਼ਨ ਪਾਣੀ ਜਾਂ ਫਿਰ ਸ਼ਰਾਬ ਦੀਆਂ ਬੋਤਲਾਂ ਦੇ ਦਿੰਦੇ ਹਨ ਤਾਂ ਉਸ ਸਮੇਂ ਇਹ ਲੋਕ ਵਿਕ ਜਾਂਦੇ ਹਨ ਅਤੇ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਲਈ ਤਿਆਰ ਹੋ

ਜਾਂਦੇ ਹਨ।ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿਚ ਸਿਰਫ਼ ਸੜਕਾਂ ਨਾਲੀਆਂ ਹੀ ਬਣਾਈਆਂ ਜਾ ਰਹੀਆਂ ਹਨ।ਦੇਸ਼ ਦੇ ਗੰਭੀਰ ਮੁੱਦਿਆਂ ਉੱਤੇ ਗੱਲਬਾਤ ਨਹੀਂ ਕੀਤੀ ਜਾ ਰਹੀ,ਜਿਸ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਮਹਿੰਗਾਈ ਨਸ਼ੇ ਦਿਨੋਂ ਦਿਨ ਵਧਦੇ ਜਾ ਰਹੇ ਹਨ।ਦੇਸ਼ ਦੀ ਜਨਤਾ ਰੁਜ਼ਗਾਰ ਦੀ ਮੰਗ ਕਰਨ ਦੀ ਥਾਂ ਤੇ ਰਾਸ਼ਨ ਪਾਣੀ ਦੀ ਮੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਸਰਕਾਰ ਵੱਲੋਂ ਕੁਝ ਥੋੜ੍ਹੀਆਂ ਬਹੁਤੀਆਂ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ,ਜਿਸ ਦੇ ਲਾ-ਲ-ਚ ਵਿਚ ਲੋਕ ਆਪਣੀਆਂ ਵੋਟਾਂ ਵੇਚ ਦਿੰਦੇ ਹਨ।ਇਸੇ ਮਾਮਲੇ ਉੱਤੇ ਛੱਤੀਸਗੜ੍ਹ ਦੇ ਕੋਰਬਾ ਇਲਾਕੇ

ਦੇ ਕੁੱਝ ਨੌਜਵਾਨਾਂ ਨੇ ਅਲੱਗ ਹੀ ਅੰਦਾਜ਼ ਦੇ ਵਿੱਚ ਅਜਿਹੇ ਲੋਕਾਂ ਨੂੰ ਲਾਹਨਤਾਂ ਪਾਈਆਂ ਹਨ,ਜਿਹੜੇ ਸ਼ਰਾਬ ਦੀਆਂ ਬੋਤਲਾਂ ਲਈ ਆਪਣੀਆਂ ਵੋਟਾਂ ਨੂੰ ਵੇਚਦੇ ਹਨ।ਉਨ੍ਹਾਂ ਨੇ ਕੁਝ ਗੀਤ ਗੁਣਗੁਣਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ। ਇਸ ਸਮੇਂ ਇਹ ਇੱਕ ਟੁੱਟੀ ਫੁੱਟੀ ਸੜਕ ਦੇ ਨਜ਼ਦੀਕ ਖਡ਼੍ਹੇ ਹਨ ਅਤੇ ਰਾਹਗੀਰਾਂ ਨੂੰ ਸਮਝਾ ਰਹੇ ਹਨ ਕਿ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਨੂੰ ਇਕ ਵਧੀਆ ਲੀਡਰ ਚੁਣਨ ਦੀ ਜ਼ਰੂਰਤ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ

ਰਿਹਾ ਹੈ।ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਸਹਿਮਤੀ ਜਤਾਈ ਜਾ ਰਹੀ ਹੈ ਅਤੇ ਇਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ।

Leave a Reply

Your email address will not be published.