ਨਵੇਂ ਮੋਟਰਸਾਈਕਲ ਦੀ ਪਾਰਟੀ ਦੇਣੀ ਫ਼ੌਜੀ ਨੂੰ ਪੈ ਗਈ ਮਹਿੰਗੀ ,ਦੋਸਤਾਂ ਨੇ ਕਰ ਦਿੱਤਾ ਇਹ ਕਾਂਡ

Uncategorized

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਛੋਟੇ ਮੋਟੇ ਝਗੜੇ ਦੇ ਚਲਦੇ ਹੀ ਕ-ਤ-ਲ ਕਰ ਦਿੱਤੇ ਜਾਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਨਵੇਂ ਭਰਤੀ ਹੋਏ ਫ਼ੌਜੀ ਮੁੰਡੇ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਟ ਮੋਟਰ ਸਾਈਕਲ ਲੈਣ ਦੀ ਖੁਸ਼ੀ ਵਿੱਚ ਆਪਣੇ ਦੋਸਤਾਂ ਨੂੰ ਪਾਰਟੀ ਦੇਣੀ ਚਾਹੀ।ਇਸ ਦੌਰਾਨ ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਵੀ ਇਕੱਠਾ ਕੀਤਾ ਅਤੇ ਗਿੱਦੜਬਾਹਾ ਵਿੱਚ ਇਨ੍ਹਾਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ।ਇਸੇ ਦੌਰਾਨ ਇਸ

ਫੌਜੀ ਮੁੰਡੇ ਦੀ ਇਕ ਹੈਪੀ ਨਾਂ ਦੇ ਲੜਕੇ ਨਾਲ ਲੜਾਈ ਹੋ ਗਈ ਜੋ ਕੇਸ ਦਾ ਦੋਸਤ ਸੀ ਹੈਪੀ ਨਾਂ ਦਾ ਲੜਕਾ ਇਸ ਫੌਜੀ ਮੁੰਡੇ ਨਾਲ ਲੜਨ ਤੋਂ ਬਾਅਦ ਆਪਣੇ ਘਰ ਵਾਪਿਸ ਆ ਜਾਂਦਾ ਹੈ ਅਤੇ ਆਪਣੇ ਘਰੋਂ ਤ-ਲ-ਵਾ-ਰ ਚੁੱਕ ਕੇ ਰਸਤੇ ਵਿੱਚ ਖਲੋ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਫੌਜੀ ਮੁੰਡਾ ਆਪਣੇ ਦੋਸਤਾਂ ਨਾਲ ਘਰ ਪਰਤ ਰਿਹਾ ਸੀ ਤਾਂ ਉਸ ਦੌਰਾਨ ਹੈਪੀ ਨਾਂ ਦਾ ਲੜਕਾ ਫੌਜੀ ਮੁੰਡੇ ਦੇ ਢਿੱਡ ਵਿੱਚ ਤ-ਲ-ਵਾ-ਰ ਮਾਰ ਦਿੰਦਾ ਹੈ।ਜਿਸ ਕਾਰਨ ਇਹ ਫੌਜੀ ਮੁੰਡਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਅਤੇ ਇਸ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ

ਅਤੇ ਇਲਾਜ ਦੇ ਦੌਰਾਨ ਇਸ ਦੀ ਮੌਤ ਹੋ ਜਾਂਦੀ ਹੈ। ਹੁਣ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਹੋਣੀ ਚਾਹੀਦੀ ਹੈ।ਉਸ ਤੋਂ ਬਾਅਦ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ

ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *