ਇਸ ਪਿੰਡ ਦੇ ਵਿੱਚ ਫੈਲੀ ਭਿਆਨਕ ਬੀਮਾਰੀ ਲਗਾਤਾਰ ਮਰ ਰਹੇ ਹਨ ਬੇਜ਼ੁਬਾਨ ,ਵੇਖੋ ਪਿੰਡ ਦੇ ਹਾਲਾਤ

Uncategorized

ਪਿੰਡ ਬੇਰ ਕਲਾਂ ਵਿੱਚ ਪਸ਼ੂਆਂ ਨੂੰ ਇਕ ਭਿਆਨਕ ਬਿਮਾਰੀ ਲੱਗੀ।ਜਿਸ ਨੂੰ ਮੂੰਹਖੁਰ ਦੀ ਬੀਮਾਰੀ ਕਿਹਾ ਜਾਂਦਾ ਹੈ ਇਸ ਬਿਮਾਰੀ ਦੌਰਾਨ ਪਸ਼ੂਆਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਖੁਰਾਂ ਵਿੱਚ ਰਾਤ ਪੈ ਜਾਂਦੀ ਹੈ।ਜਿਸ ਕਾਰਨ ਪਸ਼ੂ ਕੁਝ ਵੀ ਖਾ ਪੀ ਨਹੀਂ ਪਾਉਂਦੇ ਅਤੇ ਉਹ ਉੱਠ ਬੈਠ ਵੀ ਨਹੀਂ ਸਕਦੇ,ਕਿਉਂਕਿ ਉਨ੍ਹਾਂ ਦੇ ਪੈਰਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ।ਸੋ ਇਹ ਇਕ ਦਰਦਨਾਕ ਬਿਮਾਰੀ ਹੈ ਜੋ ਪਸ਼ੂਆਂ ਨੂੰ ਤੜਪਾ ਤੜਪਾ ਕੇ ਮਾਰਦੀ ਹੈ,ਜਿਹੜੇ ਲੋਕਾਂ ਦੁਆਰਾ ਇਹ ਪਸ਼ੂ ਪਾਲੇ ਜਾਂਦੇ ਹਨ।ਜਦੋਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਸ਼ੂ ਤੜਪਦੇ ਹਨ ਤਾਂ ਉਨ੍ਹਾਂ ਦੀ ਜਾਨ ਤੇ ਬਣ ਆਉਂਦੀ ਹੈ।ਪਰ ਜਦੋਂ ਪ੍ਰਸ਼ਾਸਨ ਵੱਲੋਂ ਇਹ

ਅਜਿਹੇ ਲੋਕਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਤਾਂ ਉਸ ਸਮੇਂ ਅਜਿਹੇ ਲੋਕ ਬਿਲਕੁਲ ਟੁੱਟ ਜਾਂਦੇ ਹਨ।ਇੱਥੋਂ ਤਕ ਜਦੋਂ ਲੋਕ ਇਨ੍ਹਾਂ ਲੋਕਾਂ ਦੇ ਦਰਦ ਨੂੰ ਦਿਖਾਵਾ ਕਹਿਣ ਲੱਗ ਜਾਣ ਤਾਂ ਉਸ ਸਮੇਂ ਇਨ੍ਹਾਂ ਲੋਕਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਸ ਜ਼ਿੰਦਗੀ ਵਿੱਚ ਨਾ ਹੀ ਹੋਣ ਤਾਂ ਬਿਹਤਰ ਹੈ। ਬੇਰ ਕਲਾਂ ਦੇ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਕਿਸ ਤਰੀਕੇ ਨਾਲ ਰੋਜ਼ਾਨਾ ਉਨ੍ਹਾਂ ਦੇ ਪਿੰਡ ਵਿੱਚ ਵੀਹ ਤੋਂ ਤੀਹ ਪਸ਼ੂ ਮਰ ਰਹੇ ਹਨ ਅਤੇ ਹੱਡਾਰੋੜੀ ਵਿੱਚ ਪਸ਼ੂ ਸੁੱਟਣ ਲਈ ਜਗ੍ਹਾ ਨਹੀਂ ਹੈ।ਇਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਸਰਕਾਰੀ ਹਸਪਤਾਲ ਨਹੀਂ ਹੈ,ਜਿੱਥੇ ਪਸ਼ੂਆਂ

ਦਾ ਇਲਾਜ ਕਰਵਾਇਆ ਜਾ ਸਕੇ।ਜਿਸ ਕਾਰਨ ਇਨ੍ਹਾਂ ਦੇ ਪਸ਼ੂ ਦਿਨੋਂ ਦਿਨ ਬਿਮਾਰ ਹੁੰਦੇ ਜਾ ਰਹੇ ਹਨ ਅਤੇ ਪਿੰਡ ਵਿੱਚ ਸਾਰੇ ਹੀ ਪਸ਼ੂ ਬਿਮਾਰ ਹੋ ਚੁੱਕੇ ਹਨ।ਸੋ ਇਸ ਮਹਾਂਮਾਰੀ ਤੋਂ ਬਾਅਦ ਪਿੰਡ ਵਿਚ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਪਿਆ ਹੈ। ਜਾਣਕਾਰੀ ਮੁਤਾਬਕ ਜਦੋਂ ਮੀਡੀਆ ਵਿੱਚ ਇਹ ਗੱਲਬਾਤ ਆਈ ਤਾਂ ਉਸ ਤੋਂ ਬਾਅਦ ਦਰਅਸਲ ਡਾਕਟਰ ਇਸ ਪਿੰਡ ਵਿੱਚ ਭੇਜੇ ਗਏ।ਪਰ ਇਨ੍ਹਾਂ ਡਾਕਟਰਾਂ ਵੱਲੋਂ ਵੀ ਕੁਝ ਖਾਸ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਅੱਕੇ ਹੋਏ ਲੋਕ ਕਹਿ ਰਹੇ ਹਨ ਕਿ

ਉਨ੍ਹਾਂ ਦੇ ਪਿੰਡ ਵਿਚ ਅਕਾਲੀ ਜਾਂ ਕਾਂਗਰਸੀ ਲੀਡਰ ਨਾ ਵੜਨ।ਕਿਉਂਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ,ਜਿਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ।

Leave a Reply

Your email address will not be published.