ਸ਼੍ਰੋਮਣੀ ਅਕਾਲੀ ਦਲ ਦੇ ਖਾਸ ਵਿਅਕਤੀ ਵਿੱਕੀ ਮਿੱਡੂਖੇੜਾ ਦਾ ਦਿਨ ਦਿਹਾੜੇ ਕਤਲ

Uncategorized

ਅਕਾਲੀ ਯੂਥ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ ਇਕਹੱਤਰ ਦੇ ਵਿਚ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਉਨ੍ਹਾਂ ਦੇ ਕੁਝ ਦੁ-ਸ਼-ਮ-ਣਾਂ ਨੂੰ ਇਸ ਬਾਰੇ ਜਾਣਕਾਰੀ ਹੋ ਗਈ ਸੀ ਕਿ ਵਿੱਕੀ ਮਿੱਡੂਖੇੜਾ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਸੈਕਟਰ ਇਕਹੱਤਰ ਵਿੱਚ ਆਏ ਹੋਏ ਹਨ ਤਾਂ ਇਸੇ ਦੌਰਾਨ ਉਨ੍ਹਾਂ ਲੜਕਿਆਂ ਨੇ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਇਸ ਮੌਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਜਦੋਂ ਵਿੱਕੀ ਮਿੱਡੂਖੇੜਾ ਆਪਣੀ ਗੱਡੀ ਵਿੱਚ ਬੈਠ ਜਾਂਦੇ ਹਨ ਤਾਂ ਉਸ ਦੌਰਾਨ ਕੁਝ ਲੜਕੇ ਭੱਜਦੇ ਹੋਏ ਉਨ੍ਹਾਂ

ਵੱਲ ਆਉਂਦੇ ਹਨ ਅਤੇ ਇਨ੍ਹਾਂ ਉੱਤੇ ਗੋ-ਲੀ-ਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਇਕ ਗੋ-ਲੀ ਵਿੱਕੀ ਮਿੱਡੂਖੇੜਾ ਦੀ ਬਾਂਹ ਵਿੱਚ ਲੱਗਦੀ ਹੈ ਅਤੇ ਉਸ ਦੌਰਾਨ ਉਹ ਆਪਣੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਲੜਕੇ ਵੀ ਇਸ ਦੇ ਪਿੱਛੇ ਭੱਜਦੇ ਹਨ ਅਤੇ ਗੋਲੀਆਂ ਚਲਾਉਂਦੇ ਰਹਿੰਦੇ ਹਨ।ਇਸ ਦੌਰਾਨ ਵਿੱਕੀ ਮਿੱਡੂਖੇੜਾ ਨੂੰ ਅੱਠ ਗੋਲੀਆਂ ਲੱਗਦੀਆਂ ਹਨ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦਾ ਹੈ।ਇਸ ਦੌਰਾਨ ਇਕ ਕੰਧ ਟੱਪ ਕੇ ਉਹ ਇੱਕ ਪਾਰਕ ਵਿੱਚ ਪਹੁੰਚ ਜਾਂਦਾ ਹੈ ਅਤੇ ਇਸ ਪਾਰਕ ਵਿਚ ਆ ਕੇ ਉਹ ਦਮ ਤੋੜ ਦਿੱਤਾ ਹੈ।

ਘਟਨਾ ਵਾਲੀ ਜਗ੍ਹਾ ਤੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਥਾਂਵਾਂ ਤੇ ਖੂਨ ਦੇ ਛਿੱਟੇ ਦੇਖੇ ਜਾ ਸਕਦੇ ਹਨ।ਜਿੱਥੇ ਵਿੱਕੀ ਮਿੱਡੂਖੇੜਾ ਦਾ ਖੂਨ ਡੁੱਲ੍ਹਿਆ ਹੋਇਆ ਹੈ ਅਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਵਿੱਕੀ ਮਿੱਡੂਖੇੜਾ ਨੇ ਆਪਣੀ ਜਾਨ ਬਚਾਉਣ ਲਈ ਕਾਫ਼ੀ ਜੱਦੋ ਜਹਿਦ ਕੀਤੀ ਹੈ।ਪੁਲੀਸ ਮੁਲਾਜ਼ਮਾਂ ਵੱਲੋਂ ਵਿੱਕੀ ਮਿੱਡੂਖੇੜਾ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ

ਕਿ ਵਿੱਕੀ ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫੀ ਜ਼ਿਆਦਾ ਕਰੀਬ ਸੀ।ਕਈ ਵਾਰ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਨਾਲ ਦੇਖਿਆ ਜਾ ਚੁੱਕਿਆ ਹੈ।

 

Leave a Reply

Your email address will not be published. Required fields are marked *