ਪਹਿਲਾਂ ਦੋਸਤ ਨਾਲ ਮਿਲ ਖੁਦ ਦੇ ਮਾਰੀਆਂ ਸੱਟਾਂ ,ਫਿਰ ਪੁਲਸ ਮੁਲਾਜ਼ਮ ਨੇ ਪਾ ਦਿੱਤਾ ਰੌਲਾ

Uncategorized

ਅੱਜਕੱਲ੍ਹ ਧੋ-ਖਾ-ਧ-ੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਤਿੱਬੜ ਥਾਣੇ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕੁਝ ਦਿਨ ਪਹਿਲਾਂ ਇਹ ਸ਼ਿਕਾਇਤ ਦਰਜ ਹੋਈ ਸੀ ਕਿ ਇਕ ਫਾਇਨਾਂਸ ਕੰਪਨੀ ਦੇ ਇਕ ਮੁਲਾਜ਼ਮ ਕੋਲੋਂ ਰਸਤੇ ਵਿਚ ਕੁਝ ਲੁਟੇਰਿਆਂ ਨੇ ਇੱਕ ਲੱਖ ਰੁਪਏ ਦੇ ਕਰੀਬ ਨਗਦੀ ਖੋਹ ਲਈ ਸੀ ਅਤੇ ਉਸ ਮੁਲਾਜ਼ਮ ਨੂੰ ਕਿਰਚਾਂ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ।ਇਸ ਸ਼ਿਕਾਇਤ ਤੇ ਦਰਜ ਹੋਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਸੀ ਅਤੇ ਹੁਣ ਪੁਲੀਸ ਮੁਲਾਜ਼ਮਾਂ ਨੇ

ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਜਦੋਂ ਮੁਲਾਜ਼ਮਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ,ਉਹ ਅਸਲ ਵਿਚ ਚੋਰ ਨਿਕਲਿਆ।ਜਾਣਕਾਰੀ ਮੁਤਾਬਕ ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹ ਪਲਾਨ ਬਣਾਇਆ ਸੀ।ਜਦੋਂ ਉਹ ਪੈਸੇ ਲੈ ਕੇ ਰਸਤੇ ਵਿੱਚ ਹੋ ਜਾਵੇਗਾ ਤਾਂ ਉਸ ਸਮੇਂ ਉਸ ਉਤੇ ਹ-ਮ-ਲਾ ਕਰ ਦਿੱਤਾ ਜਾਵੇ ਅਤੇ ਪੈਸੇ ਲੈ ਕੇ ਉਹ ਫ਼ਰਾਰ ਹੋ ਜਾਣ ਉਸ ਤੋਂ ਬਾਅਦ ਇਹ ਪੈਸਿਆਂ ਦਾ ਬਟਵਾਰਾ ਕਰ ਲੈਣਗੇ ਕੁਝ ਸਮੇਂ ਤੱਕ ਪੁਲਿਸ ਮੁਲਾਜ਼ਮ ਇਸ ਮਾਮਲੇ ਦੀ ਛਾਣਬੀਣ ਕਰਦੇ ਰਹੇ ਅਤੇ ਆਖ਼ਰਕਾਰ ਉਨ੍ਹਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ

ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ ਹੋਏ ਹਨ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਅਤੇ ਚੰਗੀ ਤਰ੍ਹਾਂ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਸਕੇ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੇ ਲੋਕ ਗ਼ਲਤ ਕੰਮਾਂ ਵੱਲ ਤੁਰ ਪਏ ਹਨ,ਜਿਸ ਦੇ ਬਹੁਤ ਸਾਰੇ ਕਾਰਨ ਹਨ।ਕਿਉਂਕਿ ਅੱਜਕੱਲ੍ਹ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ ਲੋਕਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਚੁੱਕਿਆ ਹੈ।

ਸਰਕਾਰਾਂ ਵੱਲੋਂ ਵੀ ਕੁਝ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਣ।ਇਸ ਲਈ ਦਿਨੋਂ ਦਿਨ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ।ਜ

Leave a Reply

Your email address will not be published.