ਇਨ੍ਹਾਂ ਧੀਆਂ ਦੇ ਦੁੱਖ ਸਾਹਮਣੇ ਸਾਰੇ ਹੀ ਸੰਸਾਰ ਦੇ ਦੁੱਖ ਹੋ ਜਾਣਗੇ ਛੋਟੇ ,ਤੁਹਾਡੇ ਵੀ ਵਗ ਤੁਰਨਗੇ ਹੰਝੂ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ,ਜਿਨ੍ਹਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਸ ਪਾਸੇ ਜਾਣ ਜਾਂ ਫਿਰ ਉਹ ਆਪਣੀਆਂ ਮੁਸੀਬਤਾਂ ਨਾਲ ਕਿਸ ਤਰੀਕੇ ਨਾਲ ਮੁਕਾਬਲਾ ਕਰਨ। ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਰਹਿੰਦੇ ਇੱਕ ਪਰਿਵਾਰ ਦਾ ਸਾਹਮਣੇ ਆ ਰਿਹਾ ਹੈ,ਜਿਸ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ।ਦੱਸ ਦੇਈਏ ਕਿ ਇਸ ਪਰਿਵਾਰ ਵਿੱਚ ਦੋ ਬੱਚੀਆਂ ਹਨ,ਜਿਨ੍ਹਾਂ ਦੀਆਂ ਅੱਖਾਂ ਦੀ ਨਿਗ੍ਹਾ ਨਹੀਂ ਹੈ ਅਤੇ ਹੁਣ ਉਨ੍ਹਾਂ ਉੱਤੇ ਕੁਦਰਤ ਦਾ

ਅਜਿਹਾ ਕਹਿਰ ਟੁੱਟਿਆ ਹੈ ਜਿਸ ਦੀ ਉਨ੍ਹਾਂ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਜਦੋਂ ਬੱਚੀਆਂ ਦਾ ਇਲਾਜ ਦਾ ਡਾਕਟਰਾਂ ਨੇ ਨਹੀਂ ਕੀਤਾ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਰੱਬ ਤੇ ਡੋਰੀ ਚੜ੍ਹੀਆਂ ਅਤੇ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਆਪਣੀਆਂ ਬੱਚੀਆਂ ਨੂੰ ਲੈ ਕੇ ਜਾਂਦੇ ਸੀ ਤਾਂ ਜੋ ਇਨ੍ਹਾਂ ਦੀਆਂ ਅੱਖਾਂ ਦੀ ਨਿਗ੍ਹਾ ਵਾਪਸ ਆ ਜਾਵੇ।ਇਸੇ ਦੌਰਾਨ ਇਨ੍ਹਾਂ ਨਾਲ ਇਕ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਵਿੱਚ ਬੱਚੀਆਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਬੱਚਿਆਂ ਦੀਆਂ ਲੱਤਾਂ ਟੁੱਟ ਚੁੱਕੀਆਂ

ਹਨ।ਇਨ੍ਹਾਂ ਬੱਚੀਆਂ ਦੇ ਪਿਤਾ ਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਪਾਸੇ ਜਾਵੇ, ਕਿਉਂਕਿ ਹੁਣ ਉਨ੍ਹਾਂ ਦੀਆਂ ਬੱਚੀਆਂ ਨੂੰ ਸੰਭਾਲਣ ਲਈ ਕੋਈ ਵੀ ਨਹੀਂ ਬਚਿਆ।ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਨ੍ਹਾਂ ਦੀਆਂ ਬੱਚੀਆਂ ਨੂੰ ਵਧੀਆ ਤਰੀਕੇ ਨਾਲ ਸੰਭਾਲ ਲੈਂਦੀ ਸੀ ਅਤੇ ਉਹ ਇਨ੍ਹਾਂ ਦੀਆਂ ਅੱਖਾਂ ਸੀ।ਕਿਉਂਕਿ ਹਰ ਵੇਲੇ ਉਹ ਇਨ੍ਹਾਂ ਨੂੰ ਆਸਪਾਸ ਦਾ ਦ੍ਰਿਸ਼ ਸਮਝਾਉਂਦੀ ਰਹਿੰਦੀ ਸੀ।ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੰਝੂ ਵਹਾ ਰਹੇ ਹਨ ਅਤੇ ਆਪਣੀਆਂ ਮੁਸੀਬਤਾਂ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੇ ਹਨ।ਕਿਉਂਕਿ ਅਕਸਰ ਹੀ ਲੋਕ ਛੋਟੀਆਂ ਮੁਸੀਬਤਾਂ ਤੋਂ ਘਬਰਾ ਜਾਂਦੇ ਹਨ।ਪਰ ਜਿਸ ਤਰੀਕੇ ਨਾਲ ਇਨ੍ਹਾਂ ਬੱਚੀਆਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ,ਉਸ ਨੂੰ ਸਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ।ਪਰ ਫਿਰ ਵੀ ਇਹ

ਬੱਚੀਆਂ ਸੁਰੀਲੀ ਆਵਾਜ਼ ਵਿੱਚ ਗਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਆਪਣੀਆਂ ਮੁਸ਼ਕਲਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।

Leave a Reply

Your email address will not be published.