ਕਾਲੇ ਕੱਛਿਆਂ ਵਾਲਿਆਂ ਨੇ ਮਾਰਿਆ ਵੱਡਾ ਡਾਕਾ,ਘਟਨਾ ਸੀ ਸੀ ਟੀ ਵੀ ਵਿਚ ਕੈਦ

Uncategorized

ਸਾਡੇ ਦੇਸ਼ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਜਿਸ ਦੇ ਬਹੁਤ ਸਾਰੇ ਕਾਰਨ ਹਨ,ਕਿਉਂਕਿ ਅੱਜਕੱਲ੍ਹ ਬੇਰੁਜ਼ਗਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ।ਇਸ ਤੋਂ ਇਲਾਵਾ ਮਹਿੰਗਾਈ ਨੇ ਲੋਕਾਂ ਦਾ ਪਸੀਨਾ ਕੱਢ ਰੱਖਿਆ ਹੈ ਅਤੇ ਸਰਕਾਰ ਦਾਅਵੇ ਕਰਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਨ੍ਹਾਂ ਨਿਯਮ ਦੇਸ਼ ਦੇ ਲੋਕਾਂ ਲਈ ਬਹੁਤ ਕੁਝ ਅਜਿਹਾ ਕੀਤਾ ਹੈ,ਜਿਸ ਨਾਲ ਦੇਸ਼ ਦੇ ਲੋਕ ਖੁਸ਼ ਹਨ।ਪਰ ਅਸਲ ਵਿੱਚ ਦੇਸ਼ ਦੇ ਹਾਲਾਤ ਦੇਖੇ ਜਾਣ ਤਾਂ ਦਿਨੋਂ ਦਿਨ ਗੁੰ-ਡਾ-ਗ-ਰ-ਦੀ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਹਰਿਆਣਾ ਦੇ ਹਿਸਾਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ

ਇੱਕ ਘਰ ਵਿੱਚ ਵੱਡੀ ਚੋਰੀ ਹੋਈ ਹੈ।ਜਾਣਕਾਰੀ ਮੁਤਾਬਕ ਚੋਰਾਂ ਨੇ ਰਾਤ ਦੇ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਮੌਕੇ ਸੀਸੀਟੀਵੀ ਕੈਮਰੇ ਚ ਕੈਦ ਹੋਈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੱਨ ਚਾਰ ਚੋਰ ਘਰ ਵਿੱਚ ਦਾਖ਼ਲ ਹੋਏ ਹਨ।ਉਨ੍ਹਾਂ ਨੇ ਕਾਲੇ ਰੰਗ ਦੇ ਕੱਛੇ ਪਾ ਰੱਖੇ ਹਨ,ਇਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਵੀ ਦਿਖਾਈ ਦੇ ਰਹੇ ਹਨ ਅਤੇ ਬੇਖੌਫ ਤਰੀਕੇ ਨਾਲ ਘਰ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ।ਜਾਣਕਾਰੀ ਮੁਤਾਬਕ ਇਨ੍ਹਾਂ ਨੇ ਕਿਸੇ ਕਰੋੜਪਤੀ ਵਿਅਕਤੀ ਦੇ ਘਰ ਚੋਰੀ

ਕੀਤੀ ਹੈ ਅਤੇ ਇੱਥੋਂ ਇਨ੍ਹਾਂ ਨੇ ਪੰਜਾਹ ਕਿਲੋ ਸੋਨਾ, ਸਾਢੇ ਤਿੰਨ ਕਿਲੋ ਚਾਂਦੀ ਅਤੇ ਸੱਤ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਹੈ।ਜਾਣਕਾਰੀ ਮੁਤਾਬਕ ਘਰ ਦੀਆਂ ਸਾਰੀਆਂ ਅਲਮਾਰੀਅਾਂ ਇਨ੍ਹਾਂ ਨੇ ਤੋੜ ਦਿੱਤੀਆਂ ਅਤੇ ਚੋਰੀ ਦਾ ਸਾਮਾਨ ਲੈ ਕੇ ਉੱਥੋਂ ਫ਼ਰਾਰ ਹੋ ਗਏ।ਜਾਣਕਾਰੀ ਮੁਤਾਬਕ ਹਿਸਾਰ ਵਿੱਚ ਇਹ ਪਹਿਲੀ ਚੋਰੀ ਨਹੀਂ ਹੈ।ਇਸ ਤਰੀਕੇ ਦੀਆਂ ਚੂਰੀਆਂ ਪਹਿਲਾਂ ਵੀ ਹੋ ਚੁੱਕੀਆਂ ਹਨ, ਜੋ ਕਾਲੇ ਕੱਛਿਆਂ ਵਾਲੇ ਚੋਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।ਦੱਸ ਦਈਏ ਕਿ ਕਾਲੇ ਕੱਛਿਆਂ ਵਾਲਾ ਇੱਕ ਗਰੁੱਪ ਪੰਜਾਬ ਵਿੱਚ ਪਿਛਲੇ ਸਮਿਆਂ ਦੇ ਵਿਚ ਕਾਫੀ ਸਦਾ ਚਰਚਾ ਵਿੱਚ ਰਿਹਾ ਸੀ ਅਤੇ ਲੋਕਾਂ ਦੇ ਵਿਚ ਕਾਫੀ ਜ਼ਿਆਦਾ ਦਹਿਸ਼ਤ ਫੈਲ ਗਈ ਸੀ।

ਸੋ ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਡਰੇ ਹੋਏ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *