ਬਰਨਾਲਾ ਦੇ ਇਸ ਪਿੰਡ ਵਿੱਚ ਹੋਈ ਦਿਨ ਦਿਹਾੜੇ ਵੱਡੀ ਵਾਰਦਾਤ ,ਦੋ ਔਰਤਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼

Uncategorized

ਅੱਜਕੱਲ੍ਹ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਦਿਨ ਦਿਹਾੜੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਕ ਘਰ ਵਿੱਚ ਇਕੱਲੀਆਂ ਔਰਤਾਂ ਹੀ ਮੌਜੂਦ ਸੀ ਅਤੇ ਚੋਰੀ ਕਰਨ ਵਾਲੇ ਵਿਅਕਤੀ ਉਨ੍ਹਾਂ ਦੀ ਜਾਣ ਪਛਾਣ ਦੇ ਵਿੱਚੋਂ ਹੀ ਸੀ।ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਔਰਤਾਂ ਦੇ ਦੱਸਣ ਮੁਤਾਬਕ ਪਹਿਲਾਂ ਇਕ ਜਾਣ ਪਛਾਣ ਵਾਲਾ ਲੜਕਾ ਇਨ੍ਹਾਂ ਦੇ ਘਰ ਆਇਆ।ਉਸ ਸਮੇਂ ਉਸ ਨੇ ਪਾਣੀ ਪੀਤਾ ਅਤੇ ਘਰ ਵਿੱਚ

ਇਹ ਦੇਖ ਕੇ ਚਲਾ ਗਿਆ ਕਿ ਘਰ ਵਿੱਚ ਇਕੱਲੀਆਂ ਔਰਤਾਂ ਹੀ ਹਨ।ਉਸ ਤੋਂ ਬਾਅਦ ਉਹ ਆਪਣੇ ਇਕ ਸਾਥੀ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਘਰ ਦੀਆਂ ਔਰਤਾਂ ਨੂੰ ਚਾਹ ਬਣਾਉਣ ਲਈ ਕਿਹਾ।ਜਦੋਂ ਉਹ ਚਾਹ ਬਣਾਉਣ ਲੱਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਉੱਤੇ ਹ-ਮ-ਲਾ ਕਰ ਦਿੱਤਾ।ਜਾਣਕਾਰੀ ਮੁਤਾਬਕ ਇਨ੍ਹਾਂ ਦੇ ਸਿਰ ਉੱਤੇ ਕਾਫ਼ੀ ਜ਼ਿਆਦਾ ਸੱਟਾਂ ਮਾਰੀਆਂ ਗਈਆਂ,ਜਿਸ ਕਾਰਨ ਇਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਹੋ ਗਈ ਅਤੇ ਬੇਹੋਸ਼ ਹੋ ਕੇ ਡਿੱਗ ਗਈਆਂ।ਉਸ ਤੋਂ ਬਾਅਦ ਚੋਰਾਂ ਨੇ ਇਨ੍ਹਾਂ ਦੇ ਕੰਨਾਂ ਦੀਆਂ

ਵਾਲੀਆਂ ਖਿੱਚ ਲਈਆਂ ਅਤੇ ਘਰ ਦੀਆਂ ਪੇਟੀਆਂ ਫਰੋਲ ਦਿੱਤੀਆਂ।ਜਦੋਂ ਆਸ ਪਾਸ ਦੇ ਲੋਕਾਂ ਨੂੰ ਇਸ ਘਟਨਾ ਦੀ ਭਿਣਕ ਲੱਗੀ ਤਾਂ ਘਰ ਵਿੱਚ ਜੋ ਮਾਹੌਲ ਬਣਿਆ ਹੋਇਆ ਸੀ,ਉਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਦਹਿਲ ਗਿਆ। ਕਿਉਂਕਿ ਔਰਤਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਸੀ ਅਤੇ ਉਨ੍ਹਾਂ ਨੂੰ ਕੋਈ ਵੀ ਹੋਸ਼ ਨਹੀਂ ਸੀ।ਜਾਣਕਾਰੀ ਮੁਤਾਬਕ ਚੋਰ ਉੱਪਲੀ ਪਿੰਡ ਦਾ ਰਹਿਣ ਵਾਲਾ ਹੈ।ਪੁਲਿਸ ਮੁਲਾਜ਼ਮਾਂ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ, ਪਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ

ਛਾਣਬੀਣ ਕੀਤੀ ਜਾ ਰਹੀ ਹੈ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.