ਭਗਵਾਨ ਸ਼ਿਵ ਦੇ ਭਗਤਾਂ ਨੇ ਕਿਸਾਨਾਂ ਦੇ ਵਿੱਚ ਭਰਿਆ ਨਵਾਂ ਜੋਸ਼ ,ਦੇਖੋ ਚੁੱਕ ਲਿਆਏ ਸ਼ਿਵ ਦੇ ਚਰਨਾਂ ਦੀ ਮਿੱਟੀ

Uncategorized

ਭਾਵੇਂ ਕਿ ਸਰਕਾਰਾਂ ਵੱਲੋਂ ਲੋਕਾਂ ਵਿੱਚ ਧਰਮ ਦੇ ਨਾਂ ਤੇ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲੋਕ ਇੱਕ ਦੂਜੇ ਦਾ ਸਾਥ ਦੇ ਰਹੇ ਹਨ। ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਇਕਜੁੱਟਤਾ ਵੀ ਦਿਖਾਈ ਦਿੰਦੀ ਹੈ। ਜਿਸ ਦੇ ਸਿਰ ਤੇ ਅੱਜ ਤਕ ਭਾਰਤ ਬਚਿਆ ਹੋਇਆ ਹੈ ਨਹੀਂ ਤਾਂ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਧਰਮਾਂ ਦੇ ਨਾਮ ਤੇ ਲੋਕਾਂ ਦੇ ਵਿਚਕਾਰ ਲੜਾਈਆਂ ਕਰਵਾਈਆਂ ਜਾਂਦੀਆਂ ਹਨ।ਉਸ ਦੇ ਚੱਲਦੇ ਲੋਕ ਅੱਜ ਤੱਕ ਖਤਮ ਹੋ ਚੁੱਕੇ ਹੁੰਦੇ।ਕਿਸਾਨੀ ਅੰਦੋਲਨ

 

ਵਿੱਚ ਇਕ ਨਵਾਂ ਹੀ ਰੰਗ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਇੱਥੇ ਸ਼ਿਵ ਭਗਤਾਂ ਵੱਲੋਂ ਕਾਂਵੜ ਲਿਆ ਕੇ ਰੱਖੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਕਾਵਡ ਘਰਾਂ ਵਿੱਚ ਰੱਖੇ ਜਾਂਦੇ ਸੀ ਤਾਂ ਜੋ ਘਰ ਵਿੱਚ ਸ਼ੁੱਧਤਾ ਅਤੇ ਸ਼ਾਂਤੀ ਬਣੀ ਰਹੇ।ਪਰ ਹੁਣ ਇਨ੍ਹਾਂ ਕਾਤਲਾਂ ਨੂੰ ਕਿਸਾਨੀ ਅੰਦੋਲਨ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੇ ਕੋਈ ਵੀ ਨੁਕਸਾਨ ਨਾ ਹੋਵੇ।ਇਸ ਤੋਂ ਇਲਾਵਾ ਇੱਥੇ ਇੱਕ ਹੋਰ ਵੀ ਸੰਦੇਸ਼ ਮਿਲ ਰਿਹਾ ਹੈ ਕਿ ਲੋਕ ਇਕਜੁੱਟ ਹਨ ਭਾਵੇਂ ਕਿ ਉਹ ਹਿੰਦੂ ਧਰਮ ਨਾਲ ਸਬੰਧ ਰੱਖਦੇ ਹੋਣ ਜਾਂ ਫਿਰ ਉਹ ਸਿੱਖ, ਈਸਾਈ ਜਾਂ ਮੁਸਲਿਮ ਹੋਣ। ਕਿਸਾਨਾਂ ਦਾ

ਕਹਿਣਾ ਹੈ ਕਿ ਇਸ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਨੀਂਦਾ ਉਡਾ ਰੱਖੀਆਂ ਹਨ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ।ਉਸ ਤੋਂ ਬਾਅਦ ਨਰਿੰਦਰ ਮੋਦੀ ਇੱਕ ਵਾਰ ਵੀ ਦੇਸ਼ ਤੋਂ ਬਾਹਰ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਦੀ ਪ੍ਰਦੇਸ਼ ਦੇ ਵਿੱਚ ਦੌਰਾ ਕੀਤਾ ਹੈ।ਲੰਬੇ ਸਮੇਂ ਤੋਂ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਸਹੀਆਂ ਹਨ।ਪਰ ਫਿਰ ਵੀ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ

ਅਤੇ ਇਸ ਅੰਦੋਲਨ ਨੂੰ ਜਿੱਤਣ ਦਾ ਯਕੀਨ ਰੱਖਿਆ ਹੋਇਆ ਹੈ।

Leave a Reply

Your email address will not be published. Required fields are marked *