ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦੀ ਪੁਲਸ ਨੂੰ ਹੋਈ ਪਛਾਣ ,

Uncategorized

ਕੁਝ ਦਿਨ ਪਹਿਲਾਂ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਹੋ ਗਿਆ ਸੀ।ਜਿਸ ਦੀਆਂ ਕੁਝ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀਆਂ ਸੀ।ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਸੀ ਕਿ ਕੁਝ ਨੌਜਵਾਨ ਅਚਾਨਕ ਹੀ ਵਿੱਕੀ ਮਿੱਡੂਖੇੜਾ ਉੱਤੇ ਹ-ਮ-ਲਾ ਕਰ ਦਿੰਦੇ ਹਨ।ਇਸ ਘਟਨਾ ਨੂੰ ਦੋ ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੋਸ਼ੀ ਦੀ

ਸ਼ਨਾਖਤ ਕਰ ਲਈ ਗਈ ਹੈ।ਜਿਸ ਦਾ ਨਾਂ ਬਿਨੈ ਦਿਓਡ਼ਾ ਦੱਸਿਆ ਜਾ ਰਿਹਾ ਹੈ ਅਤੇ ਇਹ ਕੋਟਕਪੂਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਬਾਕੀ ਦੋਸ਼ੀ ਕੌਣ ਸੀ ਅਜੇ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ।ਪਰ ਸੀਸੀਟੀਵੀ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਿਨੈ ਦਿਓੜਾ ਨਾਮ ਦਾ ਇਹ ਗੈਂਗਸਟਰ ਆਪਣੇ ਖੱਬੇ ਹੱਥ ਨਾਲ ਗੋ-ਲੀ ਚਲਾਉਂਦਾ ਹੈ ਅਤੇ ਵਿੱਕੀ ਮਿੱਡੂਖੇੜਾ ਨੂੰ ਜ਼ਖ਼ਮੀ ਕਰ ਦਿੰਦਾ ਹੈ।ਉਸ ਤੋਂ ਬਾਅਦ ਉਸ ਦੇ ਸਾਥੀਆਂ ਵੱਲੋਂ ਵੀ ਲਗਾਤਾਰ ਗੋ-ਲੀ-ਆਂ ਚਲਾਈਆਂ ਜਾਂਦੀਆਂ ਹਨ ਅਤੇ ਵਿੱਕੀ ਮਿੱਡੂਖੇੜਾ ਗੰਭੀਰ ਰੂਪ ਵਿਚ ਜ਼ਖਮੀ

ਹੁੰਦਾ ਹੈ।ਉਸ ਤੋਂ ਬਾਅਦ ਉਹ ਇੱਕ ਕੰਧ ਟੱਪ ਕੇ ਇਕ ਪਾਰਕ ਵਿੱਚ ਪਹੁੰਚਦਾ ਹੈ,ਜਿੱਥੇ ਉਸਦੀ ਮੌਤ ਹੋ ਜਾਂਦੀ ਹੈ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਉਸ ਸਮੇਂ ਮਾਹੌਲ ਅਜਿਹਾ ਸੀ ਜਿਵੇਂ ਪਟਾਕੇ ਚੱਲ ਰਹੇ ਹੋਣ,ਕਿਉਂਕਿ ਉਨ੍ਹਾਂ ਦੋਸ਼ੀਆਂ ਵਲੋਂ ਲਗਾਤਾਰ ਗੋ-ਲੀ-ਆਂ ਚਲਾਈਆਂ ਜਾ ਰਹੀਆਂ ਸੀ।ਵਿੱਕੀ ਮਿੱਡੂਖੇੜਾ ਦੇ ਦਾਹ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਬਹੁਤ ਜ਼ਿਆਦਾ ਭਾਵੁਕ ਦਿਖਾਈ ਦੇ ਰਹੇ ਸੀ।ਵਿੱਕੀ ਮਿੱਡੂਖੇੜਾ ਦੀ ਪਤਨੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।ਉਨ੍ਹਾਂ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਦੇ ਖਿਲਾਫ

ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.