ਲੱਖਾ ਸਧਾਣਾ ਲਾਈਵ ਹੋ ਕੇ ਬੋਲਿਆ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਬਾਰੇ

Uncategorized

ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ।ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆਉਂਦੀ ਹੈ, ਜਿੱਥੇ ਕਿਸੇ ਨੌਜਵਾਨ ਦਾ ਗੋਲੀ ਮਾਰ ਕੇ ਕ-ਤ-ਲ ਕਰ ਦਿੱਤਾ ਜਾਂਦਾ ਹੈ।ਪਿਛਲੇ ਦਿਨੀਂ ਵੀ ਇਹ ਖ਼ਬਰ ਸਾਹਮਣੇ ਆਈ ਸੀ,ਜਿੱਥੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਕਰ ਦਿੱਤਾ ਗਿਆ।ਉਸ ਤੋਂ ਬਾਅਦ ਇਕ ਗੈਂਗਸਟਰ ਗਰੁੱਪਾਂ ਨੇ ਇਸ ਦੀ ਜ਼ਿੰਮੇਵਾਰੀ ਵੀ ਚੌਕੀ ਕੇ ਉਨ੍ਹਾਂ ਨੇ ਹੀ ਵਿੱਕੀ ਮਿੱਡੂਖੇੜਾ ਨੂੰ ਮਾਰਿਆ ਹੈ।ਸੋ ਅਜਿਹੇ ਮਾਮਲੇ ਬਹੁਤ ਸਾਹਮਣੇ ਆਉਣ ਲੱਗੇ ਹਨ,ਜਿੱਥੇ ਗਰੁੱਪ ਜ਼ਿੰਮੇਵਾਰੀ ਚੁੱਕਦੇ ਹਨ ਕਿ ਉਨ੍ਹਾਂ ਨੇ ਹੀ ਇਸ ਵਿਅਕਤੀ ਦਾ ਕ-ਤ-ਲ ਕੀਤਾ ਹੈ।ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ

ਲੱਖਾ ਸਿਧਾਣਾ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਨ੍ਹਾਂ ਕੰਮਾਂ ਦਾ ਅੰਜਾਮ ਬਹੁਤ ਮਾੜਾ ਹੋਵੇਗਾ। ਕਿਉਂਕਿ ਇਤਿਹਾਸ ਗਵਾਹ ਹੈ ਜਿਹੜੇ ਲੋਕ ਕਿਸੇ ਦਾ ਕ-ਤ-ਲ ਕਰਦੇ ਹਨ। ਉਨ੍ਹਾਂ ਨੂੰ ਵੀ ਜਾਣ ਨਹੀਂ ਪੈਂਦਾ ਕਿਸੇ ਨਾ ਕਿਸੇ ਸਮੇਂ ਉਹ ਵੀ ਗੋ-ਲੀ ਨਾਲ ਹੀ ਮਰਦੇ ਹਨ।ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਹੋ ਸਲਾਹ ਦਿੱਤੀ ਹੈ ਕਿ ਉਹ ਪਿਆਰ ਮੁਹੱਬਤ ਨਾਲ ਰਹਿਣ, ਕਿਉਂਕਿ ਇਸ ਤਰੀਕੇ ਨਾਲ ਇੱਕ ਦੂਸਰੇ ਦਾ ਕ-ਤ-ਲ ਕਰਕੇ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਲੱਗਣ ਵਾਲਾ। ਇੱਥੋਂ ਤੱਕ ਕੇ ਵੱਡੇ ਲੋਕ ਆਪਣਾ ਮਤਲਬ ਕੱਢ ਲੈਂਦੇ ਹਨ ਅਤੇ

ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਫ਼ਾਇਦਾ ਪਹੁੰਚੇਗਾ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਿਸਟਮ ਉੱਤੇ ਵੀ ਸਵਾਲ ਖਡ਼੍ਹੇ ਕੀਤੇ ਹਨ। ਕਿਉਂਕਿ ਅੱਜਕੱਲ੍ਹ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਆਪਣਾ ਕੰਮ ਈਮਾਨਦਾਰੀ ਨਾਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਲੋਕ ਬੇਖੌਫ਼ ਹੋ ਕੇ ਇੱਕ ਦੂਜੇ ਨੂੰ ਜਾਨੋਂ ਮਾਰ ਰਹੇ ਹਨ।ਲੱਖਾ ਸਧਾਣਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ

ਜਿਨ੍ਹਾਂ ਦੇ ਨਾਲ ਕਿ ਉਨ੍ਹਾਂ ਦੇ ਮਾਂ ਬਾਪ ਨੂੰ ਕੋਈ ਵੀ ਤਕਲੀਫ ਆਵੇ

Leave a Reply

Your email address will not be published.