ਚੋਰਾਂ ਨੂੰ ਚੋਰੀ ਕਰਨੀ ਪੈ ਗਈ ਮਹਿੰਗੀ ,ਚੜ੍ਹ ਗਿਆ ਦੁਕਾਨਦਾਰਾਂ ਦੇ ਹੱਥ

Uncategorized

ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਇਕ ਚੋਰ ਫੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਈ ਵਾਰ ਲੋਕ ਉਸ ਦੀ ਕੁੱਟਮਾਰ ਕਰਦੇ ਹਨ ਅਤੇ ਬਾਅਦ ਵਿਚ ਉਸਨੂੰ ਪੁਲਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੰਦੇ ਹਨ।ਪਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਕੁਝ ਦੁਕਾਨਦਾਰਾਂ ਨੇ ਇਕ ਚੋਰ ਨੂੰ ਚੋਰੀ ਕਰਦੇ ਹੋਏ ਫੜ ਲਿਆ ਤਾਂ ਉਸ ਤੋਂ ਬਾਅਦ ਉਸ ਨਾਲ ਅਜਿਹਾ ਕੀਤਾ ਗਿਆ,ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ

ਹਨ ਅਤੇ ਉਨ੍ਹਾਂ ਨੇ ਕੁਝ ਚੋਰਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ।ਇਸੇ ਦੌਰਾਨ ਉਨ੍ਹਾਂ ਵੱਲੋਂ ਇਕ ਚੋਰ ਦੇ ਵਾਲ ਕੱਟੇ ਜਾ ਰਹੇ ਹਨ ਅਤੇ ਉਸ ਨੂੰ ਮਜਬੂਰ ਕਰਕੇ ਉਸ ਦੀ ਦਾੜ੍ਹੀ ਕਟਵਾਈ ਜਾ ਰਹੀ ਹੈ।ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਚੋਰ ਕਾਫੀ ਲੰਬੇ ਸਮੇਂ ਤੋਂ ਇੱਥੇ ਚੋਰੀ ਕਰ ਰਹੇ ਸੀ ਅਤੇ ਹੁਣ ਇਨ੍ਹਾਂ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਹੁਣ ਇਹ ਖ਼ੁਦ ਹੀ ਇਨ੍ਹਾਂ ਦਾ ਫੈਸਲਾ ਕਰਨਗੇ।ਜਦੋਂ ਤੋਂ ਇਹ

ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।ਕੁਝ ਲੋਕ ਇਸ ਕੰਮ ਨੂੰ ਸਹੀ ਦੱਸ ਰਹੇ ਹਨ।ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਇਨ੍ਹਾਂ ਲੋਕਾਂ ਨੇ ਚੋਰਾਂ ਦੇ ਨਾਲ ਕੀਤਾ,ਉਹ ਬਿਲਕੁਲ ਗਲਤ ਹੈ।ਕਿਉਂਕਿ ਚੋਰੀ ਕਰਨ ਨੂੰ ਕਿਸੇ ਦਾ ਵੀ ਮਨ ਨਹੀਂ ਕਰਦਾ, ਅੱਜਕੱਲ੍ਹ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਲੋਕ ਗਲਤ ਰਾਹ ਤੇ ਤੁਰ ਰਹੇ ਹਨ।ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਵਿੱਚ ਕੋਈ ਵੀ ਦੁੱਧ ਦਾ ਧੋਤਾ ਨਹੀਂ ਹੈ,ਸਾਰਿਆਂ ਦੇ ਕੋਈ ਨਾ ਕੋਈ ਗਲਤੀ ਜ਼ਰੂਰ ਕੀਤੀ ਹੁੰਦੀ ਹੈ।ਪਰ ਜਿਸ ਤਰੀਕੇ

ਨਾਲ ਲੋਕ ਇਨ੍ਹਾਂ ਨਾਲ ਕਰ ਰਹੇ ਹਨ,ਉਹ ਬਿਲਕੁਲ ਗਲਤ ਹੈ।ਇਨ੍ਹਾਂ ਲੋਕਾਂ ਨੂੰ ਇਨ੍ਹਾਂ ਚੋਰਾਂ ਨੂੰ ਪੁਲਸ ਦੇ ਹਵਾਲੇ ਕਰਨਾ ਚਾਹੀਦਾ ਸੀ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.