ਪੰਜ ਮਹੀਨਿਆਂ ਦੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਪਾਲ ਰਹੀ ਹੈ ਵੱਡੀ ਭੈਣ ,ਦਰਦ ਸੁਣ ਕੇ ਆ ਜਾਵੇਗਾ ਤੁਹਾਨੂੰ ਵੀ ਰੋਣਾ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਬੱਚੇ ਰਹਿੰਦੇ ਹਨ, ਜੋ ਅਨਾਥ ਹਨ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਦੇ ਮਾਂ ਬਾਪ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਕੁਝ ਬੱਚੇ ਅਜਿਹੇ ਹੁੰਦੇ ਹਨ।ਜਿਨ੍ਹਾਂ ਦੇ ਮਾਂ ਬਾਪ ਜਿਉਂਦੇ ਜੀਅ ਹੀ ਇਨ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਨਾਲ ਇਕ ਪਰਿਵਾਰ ਵਿਚ ਛੇ ਬੱਚੇ ਰਹਿੰਦੇ ਹਨ।ਇਨ੍ਹਾਂ ਬੱਚਿਆਂ ਦੀ ਮਾਂ ਦੀ ਮੌਤ ਹੋ ਚੁੱਕੀ ਹੈ,ਪਿਤਾ ਇਨ੍ਹਾਂ ਨੂੰ ਛੱਡ ਕੇ ਜਾ ਚੁੱਕਿਆ ਹੈ। ਇਸ ਪਰਿਵਾਰ ਵਿੱਚ ਇੱਕ ਪੰਦਰਾਂ ਸਾਲ ਦੀ ਲੜਕੀ ਹੈ।ਉਸ ਵੱਲੋਂ ਹੀ ਆਪਣੇ ਛੋਟੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਤੋਂ ਵੱਡੀ ਇਕ ਲੜਕੀ ਦਾ ਵਿਆਹ ਹੋ ਚੁੱਕਿਆ ਹੈ,ਉਹ ਆਪਣੇ ਸਹੁਰੇ ਘਰ ਜਾ ਚੁੱਕੀ ਹੈ।

ਜਾਣਕਾਰੀ ਮੁਤਾਬਕ ਇਸ ਪਰਿਵਾਰ ਵਿਚ ਇਕ ਪੰਜ ਮਹੀਨੇ ਦਾ ਬੱਚਾ ਵੀ ਹੈ।ਇਸ ਪਰਿਵਾਰ ਨੂੰ ਸਾਂਭਣ ਵਾਲੀ ਲੜਕੀ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਨੇ ਸਭ ਤੋਂ ਛੋਟੇ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਸਮੇਂ ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਗਈ ਸੀ ਅਤੇ ਉਸ ਤੋਂ ਪਹਿਲਾਂ ਵੀ ਉਹ ਕਾਫੀ ਜ਼ਿਆਦਾ ਬੀਮਾਰ ਰਹਿੰਦੀ ਸੀ,ਜਿਸ ਕਾਰਨ ਉਸਦੀ ਮੌਤ ਹੋ ਗਈ।ਇਸ ਲੜਕੀ ਨੇ ਦੱਸਿਆ ਕਿ ਇਨ੍ਹਾਂ ਦਾ ਪਿਤਾ ਇਨ੍ਹਾਂ ਦੀ ਮਾਂ ਨੂੰ ਕਾਫੀ ਜ਼ਿਆਦਾ ਕੁੱਟਿਆ ਮਾਰਿਆ ਕਰਦਾ ਸੀ।ਸੋ ਹੁਣ ਕਾਫ਼ੀ ਸਮੇਂ ਤੋਂ ਇਹ ਇਕੱਲੇ ਰਹਿ ਰਹੇ ਹਨ। ਇਸ ਲੜਕੀ ਨੇ ਦੱਸਿਆ ਕਿ ਇਹ ਲੋਕਾਂ ਦੇ ਘਰਾਂ ਦੇ

ਵਿੱਚ ਕੰਮ ਕਰਦੀ ਹੈ, ਉਸ ਤੋਂ ਬਾਅਦ ਜੋ ਵੀ ਪੈਸਾ ਆਉਂਦਾ ਹੈ ਉਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ।ਇਸ ਤੋਂ ਇਲਾਵਾ ਕੁਝ ਆਸ ਪਾਸ ਦੇ ਲੋਕ ਇਨ੍ਹਾਂ ਦੀ ਮਦਦ ਵੀ ਕਰ ਦਿੰਦੇ ਹਨ।ਇਨ੍ਹਾਂ ਨੇ ਦੱਸਿਆ ਕਿ ਇਹ ਕਿਰਾਏ ਦੇ ਘਰ ਤੇ ਰਹਿੰਦੇ ਹਨ ਇਨ੍ਹਾਂ ਨੂੰ ਆਪਣੇ ਮਕਾਨ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਜਦੋਂ ਤੋਂ ਇਨ੍ਹਾਂ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ, ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਤੇ ਇਨ੍ਹਾਂ ਤੋਂ ਛੋਟੇ ਬੱਚੇ ਨੂੰ ਲੈਣ ਦੀ ਇੱਛਾ ਜਤਾਈ ਹੈ।ਪਰ ਇਸ ਲੜਕੀ ਦਾ ਕਹਿਣਾ ਹੈ ਕਿ ਉਹ

ਆਪਣੇ ਕਿਸੇ ਵੀ ਭੈਣ ਭਰਾ ਨੂੰ ਆਪਣੇ ਤੋਂ ਜੁਦਾ ਨਹੀਂ ਹੋਣ ਦੇਵੇਗੀ।

Leave a Reply

Your email address will not be published. Required fields are marked *