ਢਾਈ ਮਹੀਨੇ ਪਹਿਲਾਂ ਵਿਆਹੀ ਕੁੜੀ ਉੱਪਰ ਪਤੀ ਨੇ ਕੀਤਾ ਅੰਤਾਂ ਦਾ ਤਸ਼ੱਦਦ, ਸਾਲੇ ਨੂੰ ਵੀ ਕਿਰਚਾਂ ਨਾਲ ਕੀਤਾ ਲਹੂ ਲੁਹਾਣ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਵਿਆਹ ਤੋਂ ਬਾਅਦ ਔਰਤਾਂ ਨੂੰ ਸਹੁਰੇ ਪਰਿਵਾਰ ਦੀ ਕੁੱਟਮਾਰ ਸਹਿਣੀ ਪੈਂਦੀ ਹੈ।ਕਈ ਵਾਰ ਇਨ੍ਹਾਂ ਔਰਤਾਂ ਦੇ ਪਤੀ ਵੀ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਢਾਈ ਮਹੀਨੇ ਪਹਿਲਾਂ ਵਿਆਹੀ ਇਕ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਬਹੁਤ ਜ਼ਿਆਦਾ ਕੁੱ-ਟ-ਦਾ ਮਾਰਦਾ ਹੈ।ਉਸ ਨੂੰ ਘਰੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਇਸ ਦਾ ਕਹਿਣਾ ਹੈ ਕਿ ਇਸ ਦਾ ਪਤੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਅਤੇ ਦਾਜ ਦਹੇਜ

ਦੀ ਮੰਗ ਕਰਦਾ ਹੈ।ਇਸ ਲੜਕੀ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਇਸ ਨੂੰ ਲੈਣ ਲਈ ਆਇਆ ਤਾਂ ਉਸ ਦੇ ਪਤੀ ਨੇ ਇਸ ਦੇ ਭਰਾ ਨੂੰ ਵੀ ਬਹੁਤ ਜ਼ਿਆਦਾ ਕੁੱ-ਟਿ-ਆ ਮਾ-ਰਿ-ਆ।ਸੋ ਇਸ ਦੇ ਭਰਾ ਨੇ ਕੈਮਰੇ ਅੱਗੇ ਆਪਣੀਆਂ ਕੁਝ ਸੱਟਾਂ ਵੀ ਦਿਖਾਈਆਂ ਹਨ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਸੱਟਾਂ ਲੜਕੀ ਦੇ ਪਤੀ ਨੇ ਮਾਰੀਆਂ ਹਨ।ਹੁਣ ਇਹ ਇਸ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ

ਹੈ। ਸੋ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਘਰੇਲੂ ਹਿੰ-ਸਾ ਦਾ ਸ਼ਿਕਾਰ ਹੋ ਰਹੀਆਂ ਹਨ।ਸਾਡੇ ਪੰਜਾਬ ਵਿੱਚ ਨਸ਼ੇ ਦਿਨੋਂ ਦਿਨ ਵਧਦੇ ਜਾ ਰਹੇ ਹਨ।ਜਿਸ ਕਾਰਨ ਲੋਕ ਆਪਣੇ ਘਰ ਬਾਰ ਖ਼ਰਾਬ ਕਰ ਰਹੇ ਹਨ।ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਹਨ ਜੋ ਦਾਜ ਦਹੇਜ ਦੀ ਬ-ਲੀ ਚੜ੍ਹਦੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਪੰਜਾਬ ਦੇ ਹਾਲਾਤ ਦਿਨੋ ਦਿਨ

ਮਾੜੇ ਹੁੰਦੇ ਜਾ ਰਹੇ ਹਨ।ਲੋਕਾਂ ਦੇ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨਾਲ ਧੋ-ਖਾ-ਧ-ੜੀ ਦੀ ਹੁੰਦੀ ਹੈ, ਜਿਸ ਕਾਰਨ ਉਹ ਗੁੱਸੇ ਵਿੱਚ ਆ ਕੇ ਗਲਤ ਕਦਮ ਚੁੱਕਦੇ ਹਨ।

Leave a Reply

Your email address will not be published. Required fields are marked *