ਇਸ ਧੀ ਨੇ ਸਾਰੇ ਹੀ ਲੋਕਾਂ ਲਈ ਕੀਤੀ ਵੱਡੀ ਮਿਸਾਲ ਕਾਇਮ ,ਦੇਖੋ ਕਿੰਝ ਖੇਤਾਂ ਵਿੱਚ ਕਰਦੀ ਹੈ ਪੁੱਤਾਂ ਵਾਂਗ ਸਾਰਾ ਕੰਮ

Uncategorized

ਸਾਡੇ ਸਮਾਜ ਵਿੱਚ ਅਕਸਰ ਹੀ ਧੀਆਂ ਨੂੰ ਪੁੱਤਰਾਂ ਤੋਂ ਘੱਟ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਘਟੀਆ ਮਾਨਸਿਕਤਾ ਰੱਖਦੇ ਹਨ,ਜਿਸ ਕਾਰਨ ਉਹ ਲੜਕੀਆਂ ਨੂੰ ਕੁੱਖਾਂ ਵਿੱਚ ਹੀ ਕਤਲ ਕਰਵਾ ਦਿੰਦੇ ਹਨ।ਭਾਵੇਂ ਕਿ ਬਹੁਤ ਸਾਰੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਹ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਸਮਝਦੇ ਹਨ,ਪਰ ਫਿਰ ਵੀ ਉਨ੍ਹਾਂ ਦੇ ਕਿੱਤਿਆਂ ਨੂੰ ਵੰਡ ਦਿੰਦੇ ਹਨ ਕਿ ਇਹ ਕੰਮ ਲੜਕੀਆਂ ਨਹੀਂ ਕਰ ਸਕਦੀਆਂ ਜਾਂ ਫਿਰ ਇਹ ਕੰਮ ਸਿਰਫ਼ ਮੁੰਡਿਆਂ ਦੇ ਹਨ।ਅਕਸਰ ਅਸੀਂ ਦੇਖਦੇ ਹਾਂ ਕਿ ਖੇਤੀਬਾੜੀ ਨਾਲ ਜੁੜੇ ਹੋਏ ਕੰਮ ਜ਼ਿਆਦਾਤਾਰ ਮੁੰਡਿਆਂ ਵੱਲੋਂ ਹੀ

ਕੀਤੇ ਜਾਂਦੇ ਹਨ।ਪਰ ਅੱਜਕੱਲ੍ਹ ਜ਼ਮਾਨਾ ਬਦਲਣ ਲੱਗਿਆ ਹੈ ਅਤੇ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ ਹਨ,ਜਿੱਥੇ ਧੀਆਂ ਵੀ ਆਪਣੇ ਮਾਂ ਬਾਪ ਦਾ ਸਹਾਰਾ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।ਇਸੇ ਤਰ੍ਹਾਂ ਨਾਲ ਰਾਜਦੀਪ ਕੌਰ ਨਾਂ ਦੀ ਇੱਕ ਧੀ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਹੈ। ਜਾਣਕਾਰੀ ਮੁਤਾਬਕ ਰਾਜਦੀਪ ਕੌਰ ਖੇਤੀਬਾੜੀ ਨਾਲ ਜੁੜੇ ਹੋਏ ਸਾਰੇ ਸੰਦ ਚਲਾ ਲੈਂਦੀ ਹੈ,ਇੱਥੋਂ ਤੱਕ ਕਿ ਉਹ ਕੰਬਾਈਨ ਵੀ ਚਲਾਉਣਾ ਜਾਣਦੀ ਹੈ।ਰਾਜਦੀਪ ਕੌਰ ਦੇ ਪਿਤਾ ਨਾਲ ਗੱਲਬਾਤ

ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਦੀ ਉਮਰ ਕਰੀਬ ਸਤਾਰਾਂ ਸਾਲ ਹੈ।ਉਸ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰੇ ਇਸ ਲਈ ਉਹ ਹਮੇਸ਼ਾਂ ਹੀ ਇਨ੍ਹਾਂ ਨਾਲ ਕੰਮ ਵਿੱਚ ਹੱਥ ਵਟਾਇਆ ਕਰਦੀ ਸੀ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਤਿੰਨ ਧੀਆਂ ਹਨ।ਪਰ ਇਨ੍ਹਾਂ ਦੀ ਮਾਤਾ ਦਾ ਛਾਇਆ ਇਨ੍ਹਾਂ ਦੇ ਸਿਰ ਤੇ ਨਹੀਂ ਹੈ। ਜਿਸ ਕਾਰਨ ਸ਼ੁਰੂਆਤੀ ਦਿਨਾਂ ਦੇ ਵਿੱਚ ਇਨ੍ਹਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ,ਪਰ ਹੁਣ ਇਨ੍ਹਾਂ ਦੀਆਂ ਧੀਆਂ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਇੱਕ ਧੀ ਘਰ ਦਾ ਕੰਮ ਸੰਭਾਲਦੀ ਹੈ ਅਤੇ ਇੱਕ ਖੇਤੀਬਾੜੀ ਦਾ ਇਕ ਅਜੇ ਛੋਟੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮੇਰੀਆਂ ਧੀਆਂ ਨੇ ਬਿਲਕੁਲ ਵੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੇਰੇ ਕੋਈ ਪੁੱਤਰ

ਨਹੀਂ ਹੈ ਅਤੇ ਰਾਜਦੀਪ ਕੌਰ ਨੇ ਖੇਤੀਬਾੜੀ ਦਾ ਕੰਮ ਕਰਕੇ ਸਾਬਤ ਕਰ ਦਿੱਤਾ ਕਿ ਉਹ ਪੁੱਤਰਾਂ ਤੋਂ ਵਧ ਕੇ ਕੰਮ ਕਰ ਸਕਦੀ ਹੈ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਤੇ ਇਨ੍ਹਾਂ ਨੂੰ ਕੋਈ ਕੰਮ ਲਈ ਜਾਣਾ ਹੁੰਦਾ ਹੈ ਤਾਂ ਕੋਈ ਟੈਨਸ਼ਨ ਨਹੀਂ ਰਹਿੰਦੀ ਕਿ ਉਨ੍ਹਾਂ ਦਾ ਕੋਈ ਕੰਮ ਰਹਿ ਜਾਵੇਗਾ।

Leave a Reply

Your email address will not be published.