ਇਸ ਪਿੰਡ ਦੀਆਂ ਮੱਝਾਂ ਅਤੇ ਗਾਵਾਂ ਹੋ ਰਹੀਆਂ ਹਨ ਦਿਨੋਂ ਦਿਨ ਬਿਮਾਰ ,ਜਾਣੋ ਕੀ ਹੈ ਕਾਰਨ

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਮਹਾਂਮਾਰੀਆਂ ਫੈਲ ਰਹੀਆਂ ਹਨ,ਜਿਸ ਕਾਰਨ ਇਨਸਾਨ ਦਾ ਜਿਉਣਾ ਦੁੱਭਰ ਹੋ ਰਿਹਾ ਹੈ ਅਤੇ ਇਸ ਨਾਲ ਹੀ ਜਾਨਵਰਾਂ ਵਿੱਚ ਵੀ ਕਈ ਪ੍ਰਕਾਰ ਦੀਆਂ ਮਹਾਂਮਾਰੀਆਂ ਫੈਲ ਰਹੀਆਂ ਹਨ।ਜਾਣਕਾਰੀ ਮੁਤਾਬਕ ਮੂੰਹ ਖੁਰ ਦੀ ਬਿਮਾਰੀ ਨੇ ਪਸ਼ੂਆਂ ਨੂੰ ਘੇਰ ਰੱਖਿਆ ਹੈ।ਪਿਛਲੇ ਕਈ ਦਿਨਾਂ ਤੋਂ ਬੇਰ ਕਲਾਂ ਪਿੰਡ ਤੋਂ ਖਬਰਾਂ ਸਾਹਮਣੇ ਆਈਆਂ ਸੀ,ਜਿੱਥੇ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋਈ ਹੈ।ਇਸ ਪਿੰਡ ਵਿੱਚ ਲਗਪਗ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਹੋ ਗਈ ਸੀ।ਜਿਸਤੋਂ ਬਾਅਦ ਉਨ੍ਹਾਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਸੀ ਅਤੇ ਖੁਰਾਂ ਦੇ ਵਿੱਚ ਜ਼ਖ਼ਮ ਹੋਣ ਤੋਂ ਬਾਅਦ ਪੀਕ ਪੈ ਜਾਂਦੀ ਸੀ। ਜਿਸ ਕਾਰਨ ਪਸ਼ੂ

ਤੜਪ ਤੜਪ ਕੇ ਜਾਨਾਂ ਦੇ ਰਹੇ ਸੀ।ਇਸ ਦੌਰਾਨ ਇਸ ਪਿੰਡ ਵਿੱਚ ਇਲਾਜ ਦੇ ਕੁਝ ਜ਼ਿਆਦਾ ਵਧੀਆ ਪ੍ਰਬੰਧ ਨਹੀਂ ਸੀ,ਜਿਸਕਾਰਨ ਬਹੁਤ ਸਾਰੇ ਪਸ਼ੂ ਦਮ ਤੋੜ ਗਏ ਅਤੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਬਠਿੰਡਾ ਦੇ ਗੁਲਾਬਗੜ੍ਹ ਪਿੰਡ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਬਹੁਤ ਸਾਰੇ ਪਸ਼ੂ ਬਿਮਾਰ ਹੋਏ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਪਸ਼ੂਆਂ ਦੇ ਮੂੰਹ ਵਿਚ ਛਾਲੇ ਹੋ ਰਹੇ ਹਨ ਅਤੇ ਪੈਰਾਂ ਵਿੱਚ ਪੀਕ ਪੈ ਰਹੀ ਹੈ।ਜਿਸ ਕਾਰਨ ਪਸ਼ੂਆਂ ਕੋਲੋਂ ਨਾ ਖੜਿਆ ਜਾਂਦਾ ਹੈ, ਨਾ ਬੈਠਿਆ ਜਾਂਦਾ ਹੈ ਅਤੇ ਨਾ ਹੀ ਇਹ ਕੁਝ ਖਾ ਪੀ ਪਾਉਂਦੇ ਹਨ

ਜਿਸ ਕਾਰਨ ਇਹ ਦਮ ਤੋੜ ਦਿੰਦੇ ਹਨ।ਅਜਿਹਾ ਹੋਣ ਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਪਿੰਡਾਂ ਵਿੱਚ ਪਸ਼ੂਆਂ ਦੇ ਇਲਾਜ ਲਈ ਕੁਝ ਖ਼ਾਸ ਪ੍ਰਬੰਧ ਨਹੀਂ ਹਨ, ਜਿਸ ਕਾਰਨ ਇਨ੍ਹਾਂ ਨੂੰ ਪ੍ਰਾਈਵੇਟ ਡਾਕਟਰਾਂ ਨੂੰ ਸੱਦਣਾ ਪੈਂਦਾ ਹੈ ਅਤੇ ਹਜ਼ਾਰਾਂ ਰੁਪਿਆ ਦਾ ਇਨ੍ਹਾਂ ਦਾ ਖ਼ਰਚ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।ਸੋ ਅਜਿਹੀਆਂ ਖ਼ਬਰਾਂ ਨੂੰ ਦੇਖਣ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੇ ਪੰਜਾਬ ਵਿੱਚ ਹਰੇਕ ਵਿਭਾਗ ਅਜਿਹਾ ਹੋ ਚੁੱਕਿਆ ਹੈ, ਜੋ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ। ਜਿਸ

ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ ਅਤੇ ਲੋਕਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਰਿਹਾ ਹੈ।

Leave a Reply

Your email address will not be published. Required fields are marked *