ਇਨ੍ਹਾਂ ਬੱਚਿਆਂ ਦੀ ਦਰਦ ਭਰੀ ਕਹਾਣੀ ਸੁਣ ਕੇ ਤੁਹਾਨੂੰ ਆ ਜਾਵੇਗਾ ਰੋਣਾ ,ਵੇਖੋ ਵੱਡਾ ਭਰਾ ਕਿਵੇਂ ਬਣਿਆ ਬਾਪ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ,ਜੋ ਗ਼ਰੀਬੀ ਦੇ ਨਾਲ ਨਾਲ ਬਿਮਾਰੀ ਨੇ ਵੀ ਦੱਬੇ ਹੋਏ ਹਨ।ਜਿਸ ਕਾਰਨ ਇਨ੍ਹਾਂ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ ਅਤੇ ਇਹ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਦੂਜੇ ਪਾਸੇ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਸੁਧਾਰਿਆ ਜਾ ਰਿਹਾ ਹੈ,ਜਿਸ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਮਹਿੰਗੇ ਇਲਾਜ ਕੀਤੇ ਜਾਂਦੇ ਹਨ।ਇੱਥੋਂ ਤਕ ਕਿ ਬਹੁਤ ਸਾਰੀਆਂ ਦਵਾਈਆਂ ਵੀ ਲੋਕਾਂ ਨੂੰ

ਪ੍ਰਾਈਵੇਟ ਮੈਡੀਕਲਾਂ ਤੋਂ ਲੈਣੀਆਂ ਪੈਂਦੀਆਂ ਹਨ, ਜਿਸ ਕਾਰਨ ਲੋਕ ਬਿਨਾਂ ਇਲਾਜ ਤੋਂ ਤੜਪ ਤੜਪ ਕੇ ਆਪਣੀ ਜਾਨ ਦੇ ਦਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਚੂਹੜੀਵਾਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਘਰ ਵਿੱਚ ਤਿੰਨ ਲੜਕੇ ਹਨ।ਇਨ੍ਹਾਂ ਵਿੱਚੋਂ ਸਭ ਤੋਂ ਛੋਟੇ ਲੜਕੇ ਨੂੰ ਗੁਰਦਿਆਂ ਦੀ ਬਿਮਾਰੀ ਹੈ,ਜਿਸ ਕਾਰਨ ਉਹ ਕਾਫੀ ਜ਼ਿਆਦਾ ਪ੍ਰੇਸ਼ਾਨੀ ਵਿੱਚ ਹੈ।ਜਾਣਕਾਰੀ ਮੁਤਾਬਕ ਇਸ ਬੱਚੇ ਦੇ ਇਲਾਜ ਲਈ ਦੱਸ ਪੰਦਰਾਂ ਲੱਖ ਰੁਪਏ ਦੀ ਜ਼ਰੂਰਤ ਹੈ,ਪਰ ਇਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ।ਕਿਉਂਕਿ ਇਨ੍ਹਾਂ ਦੇ ਮਾਤਾ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਦੇ ਮਾਤਾ ਪਿਤਾ ਨੂੰ ਵੀ

ਗੁਰਦਿਆਂ ਦੀ ਬਿਮਾਰੀ ਸੀ।ਇੱਥੋਂ ਤਕ ਕਿ ਇਨ੍ਹਾਂ ਦੇ ਤਾਇਆ ਜੀ ਅਤੇ ਦਾਦਾ ਜੀ ਨੂੰ ਵੀ ਗੁਰਦਿਆਂ ਦੀ ਬਿਮਾਰੀ ਸੀ।ਸੋ ਇਸੇ ਬਿਮਾਰੀ ਨੇ ਇਨ੍ਹਾਂ ਦਾ ਅੱਧਾ ਪਰਿਵਾਰ ਖ਼ਤਮ ਕਰ ਦਿੱਤਾ ਹੈ।ਸੋ ਹੁਣ ਛੋਟੀ ਉਮਰ ਦਾ ਬੱਚਾ ਇਸ ਬੀਮਾਰੀ ਨਾਲ ਪੀਡ਼ਤ ਹੈ ਅਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦਾ ਸਭ ਤੋਂ ਵੱਡਾ ਭਰਾ ਸੌ ਰੁਪਏ ਦੀ ਦਿਹਾੜੀ ਕਰਦਾ ਹੈ,ਉਸ ਬੱਚੇ ਦੀ ਉਮਰ ਪੰਦਰਾਂ ਸਾਲ ਹੈ। ਇਨ੍ਹਾਂ ਬੱਚਿਆਂ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਜੋ ਬੱਚੇ ਦਾ ਇਲਾਜ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਦੇ ਘਰ ਦੇ ਹਾਲਾਤ ਵੀ ਬਹੁਤ ਜ਼ਿਆਦਾ ਮਾੜੇ ਹਨ।ਘਰ

ਵਿੱਚ ਮੁੱਢਲੀਆਂ ਸਹੂਲਤਾਂ ਵੀ ਮੌਜੂਦ ਨਹੀਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published.