ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਨੌਜਵਾਨ ਵਿਅਕਤੀ ਇਕ ਹੈਲੀਕਾਪਟਰ ਵਿਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਅਤੇ ਇਸ ਹੈਲੀਕਾਪਟਰ ਵਿੱਚ ਬੈਠੇ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਇਹ ਵੀਡੀਓ ਮੁੰਬਈ ਦੀ ਹੈ,ਜਿਥੇ ਇੱਕ ਨੌਜਵਾਨ ਵਿਅਕਤੀ ਵੱਲੋਂ ਇਕ ਵਰਕਸ਼ਾਪ ਚਲਾਈ ਜਾਂਦੀ ਸੀ।ਇੱਥੇ ਉਹ ਦਿਨ ਭਰ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਰਾਤ ਦੇ ਸਮੇਂ ਉਹ ਕੁਝ ਨਵੀਆਂ ਖੋਜਾਂ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਾਣਕਾਰੀ ਮੁਤਾਬਕ ਇਸ ਨੌਜਵਾਨ ਵਿਅਕਤੀ ਨੇ ਹੁਣ ਤਕ ਕਈ
ਪ੍ਰਕਾਰ ਦੇ ਅਵਿਸ਼ਕਾਰ ਕਰ ਦਿੱਤੇ ਸੀ। ਕਿਉਂਕਿ ਇਸ ਨੂੰ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਸੀ,ਜਿਸ ਕਾਰਨ ਦਿਨ ਭਰ ਕੰਮ ਕਰਨ ਤੋਂ ਬਾਅਦ ਰਾਤ ਦੇ ਸਮੇਂ ਇਹ ਆਪਣੇ ਸ਼ੌਕ ਨੂੰ ਪੂਰਾ ਕਰਨ ਵਿਚ ਜੁੱਟ ਜਾਂਦਾ ਸੀ।ਇਸੇ ਦੌਰਾਨ ਇਸ ਨੇ ਇਕ ਸੀਟ ਵਾਲਾ ਇੱਕ ਹੈਲੀਕਾਪਟਰ ਤਿਆਰ ਕੀਤਾ ਸੀ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਨੌਜਵਾਨ ਹੈਲੀਕਾਪਟਰ ਦੇ ਵਿੱਚ ਬੈਠਾ ਹੋਇਆ ਹੈ,ਪਰ ਇਸੇ ਦੌਰਾਨ ਹੈਲੀਕਾਪਟਰ ਦੇ ਪੱਖੇ ਦੇ ਵਿੱਚ ਕੋਈ ਕਚਰਾ ਵੱਜਦਾ ਹੈ ਉਸ ਤੋਂ ਬਾਅਦ ਹੈਲੀਕਾਪਟਰ ਹਿੱਲ
ਜਾਂਦਾ ਹੈ ਅਤੇ ਹੈਲੀਕਾਪਟਰ ਦੇ ਪੱਖੇ ਨਾਲ ਇਸ ਨੌਜਵਾਨ ਵਿਅਕਤੀ ਦੀ ਗਰਦਨ ਵੱਢੀ ਜਾਂਦੀ ਹੈ।ਜਿਸ ਤੋਂ ਬਾਅਦ ਨਜ਼ਦੀਕ ਖਡ਼੍ਹੇ ਹੋਏ ਕੁਝ ਨੌਜਵਾਨ ਭੱਜ ਕੇ ਇਸ ਵੱਲ ਆਉਂਦੇ ਹਨ ਅਤੇ ਇਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।ਪਰ ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਗਰਦਨ ਤੇ ਜ਼ਖ਼ਮ ਬਹੁਤ ਜ਼ਿਆਦਾ ਗਹਿਰਾ ਸੀ,ਜਿਸ ਕਾਰਨ ਉਸਦੀ ਜਾਨ ਨਹੀਂ ਬਚ ਸਕੀ।ਇਸ ਵੀਡੀਓ ਨੂੰ ਦੇਖਣ ਵਾਲੇ ਹਰ ਇਕ ਵਿਅਕਤੀ ਨੇ ਇਸ
ਵੀਡੀਓ ਤੇ ਹੈਰਾਨਗੀ ਜਤਾਈ ਹੈ ਅਤੇ ਇਸ ਨੌਜਵਾਨ ਵਿਅਕਤੀ ਦੀ ਮੌਤ ਤੇ ਦੁੱਖ ਵੀ ਪ੍ਰਗਟ ਕੀਤਾ ਜਾ ਰਿਹਾ ਹੈ।