ਅੱਜਕੱਲ੍ਹ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ,ਜਿਸ ਕਾਰਨ ਇਨ੍ਹਾਂ ਘਰੇਲੂ ਝਗੜੇ ਵੀ ਵਧਦੇ ਜਾ ਰਹੇ ਹਨ ਅਤੇ ਬਹੁਤ ਵਾਰ ਇਹ ਝਗੜੇ ਭਿਆਨਕ ਰੂਪ ਧਾਰਨ ਕਰਦੇ ਹਨ ਅਤੇ ਜ਼ਬਰਦਸਤ ਝੜਪ ਹੁੰਦੀ ਹੈ।ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਅਲੀਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੋਂ ਦੇ ਇਕ ਸਕੂਲ ਦੇ ਸਾਹਮਣੇ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਹੀ ਜ਼ਬਰਦਸਤ ਝਗੜਾ ਦੇਖਣ ਨੂੰ ਮਿਲਿਆ।ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਦੋਵੇਂ ਗੁੱਟਾਂ ਇੱਕ ਦੂਜੇ ਉੱਤੇ ਇੱਟਾਂ ਰੋੜੇ ਚਲਾਉਂਦਿਆਂ ਹੋਇਆ ਦਿਖਾਈ ਦੇ ਰਹੀਆਂ ਹਨ ਅਤੇ ਇੱਕ ਦੂਜੇ
ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਇੱਥੇ ਪਤੀ ਪਤਨੀ ਦੇ ਵਿਚਕਾਰ ਝਗੜਾ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਕਾਫੀ ਲੰਬੇ ਸਮੇਂ ਤੋਂ ਅਲੱਗ ਰਹਿ ਰਹੇ ਹਨ,ਪਰ ਇਨ੍ਹਾਂ ਦੀ ਬੱਚਿਆਂ ਦੇ ਲਈ ਲੜਾਈ ਹੋ ਰਹੀ ਹੈ। ਪਤੀ ਦਾ ਕਹਿਣਾ ਹੈ ਕਿ ਬੱਚੇ ਉਸ ਦੇ ਹਨ ਅਤੇ ਉਸ ਕੋਲ ਰਹਿਣੇ ਚਾਹੀਦੇ ਹਨ ਦੂਜੇ ਪਾਸੇ ਪਤਨੀ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਆਪਣੇ ਕੋਲ ਰੱਖੇਗੀ।ਇਸੇ ਨੂੰ ਲੈ ਕੇ ਲੜਕੀ ਦੇ ਸਹੁਰਾ ਪਰਿਵਾਰ ਅਤੇ ਪੇਕੇ ਪਰਿਵਾਰ ਦੇ ਵਿਚਕਾਰ ਵੀ ਕਾਫੀ ਜ਼ਿਆਦਾ ਝੜਪ ਦੇਖਣ ਨੂੰ ਮਿਲੀ।ਜਾਣਕਾਰੀ ਮੁਤਾਬਕ ਇੱਥੇ ਦੋ
ਜਣੇ ਗੰਭੀਰ ਰੂਪ ਵਿਚ ਜ਼ਖਮੀ ਹੋਏ।ਇਨ੍ਹਾਂ ਦੇ ਵਿੱਚੋਂ ਇਕ ਲੜਕੀ ਦੇ ਪੇਕੇ ਪਰਿਵਾਰ ਵਿੱਚ ਸੀ ਅਤੇ ਦੂਸਰਾ ਲੜਕੀ ਦੇ ਸਹੁਰੇ ਪਰਿਵਾਰ ਵਿੱਚੋਂ ਸੀ।ਸੋ ਇਸ ਤੋਂ ਬਾਅਦ ਇਹ ਘਟਨਾ ਪੁਲੀਸ ਮੁਲਾਜ਼ਮਾਂ ਤਕ ਵੀ ਪਹੁੰਚੀ ਹੈ।ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਲੋਕ ਆਪਣੇ ਗੁੱਸੇ ਨੂੰ ਕਾਬੂ ਵਿੱਚ ਨਹੀਂ ਕਰ ਪਾਉਂਦੇ ਅਤੇ ਕਈ
ਵਾਰ ਅਜਿਹੇ ਗਲਤ ਕਦਮ ਚੁੱਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।