ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਹਰਿਆਣਾ ਦੇ ਪਲਵਲ ਤੋਂ ਸਾਹਮਣੇ ਆਇਆ।ਜਦੋਂ ਇਕ ਉਨੀ ਸਾਲਾ ਲੜਕੀ ਨੇ ਸਤਾਹਠ ਸਾਲਾ ਬਜ਼ੁਰਗ ਦੇ ਨਾਲ ਵਿਆਹ ਕਰਵਾ ਲਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।ਜਾਣਕਾਰੀ ਮੁਤਾਬਕ ਲੜਕੀ ਦੇ ਘਰ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਸੀ।ਇਸੇ ਵਿਵਾਦ ਨੂੰ ਸੁਲਝਾਉਣ ਦੇ ਲਈ ਇਹ ਬਜ਼ੁਰਗ ਵਿਅਕਤੀ ਇਨ੍ਹਾਂ ਦੇ ਘਰ ਆਇਆ ਜਾਇਆ ਕਰਦਾ ਸੀ।ਇਸੇ ਦੌਰਾਨ ਇਨ੍ਹਾਂ ਦੇ ਵਿਚਕਾਰ ਪ੍ਰੇਮ ਸੰਬੰਧ ਬਣੇ। ਉਸ ਤੋਂ ਬਾਅਦ ਇਨ੍ਹਾਂ ਨੇ ਵਿਆਹ ਕਰਵਾ ਲਿਆ।ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਦੇ ਸੱਤ
ਬੱਚੇ ਹਨ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਦੂਜੇ ਪਾਸੇ ਉਸ ਲੜਕੀ ਦਾ ਵਿਆਹ ਹੋ ਚੁੱਕਿਆ ਸੀ।ਜਾਣਕਾਰੀ ਮੁਤਾਬਕ ਇਸ ਲੜਕੀ ਦਾ ਵਿਆਹ ਰਾਜਸਥਾਨ ਦੇ ਇੱਕ ਲੜਕੇ ਨਾਲ ਹੋਇਆ ਸੀ, ਪਰ ਇਸ ਲੜਕੀ ਦੇ ਪਤੀ ਦੇ ਵੀ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਸੀ।ਹੁਣ ਜਦੋਂ ਇਸ ਲੜਕੀ ਨੇ ਇਸ ਬਜ਼ੁਰਗ ਵਿਅਕਤੀ ਨਾਲ ਵਿਆਹ ਕੀਤਾ ਹੈ ਤਾਂ ਇਸ ਨਾਲ ਇਸ ਦੇ ਪਤੀ ਨੂੰ ਕੋਈ ਵੀ ਇਤਰਾਜ਼ ਨਹੀਂ ਹੈ।ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਹੈ।ਜਿਸ ਕਾਰਨ ਇਹ
ਲੜਕੀ ਅਤੇ ਬਜ਼ੁਰਗ ਵਿਅਕਤੀ ਹਾਈ ਕੋਰਟ ਪਹੁੰਚੇ ਹਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।ਜਾਣਕਾਰੀ ਮੁਤਾਬਕ ਹਾਈ ਕੋਰਟ ਵੱਲੋਂ ਵੀ ਇਕ ਸਪੈਸ਼ਲ ਟੀਮ ਲਗਾ ਕੇ ਇਸ ਮਾਮਲੇ ਦੀ ਛਾਣਬੀਨ ਕਰਵਾਈ ਗਈ ਹੈ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਲਡ਼ਕੀ ੳੁੱਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਹੈ ਜਾਂ ਨਹੀਂ ਤਾਂ ਛਾਣਬੀਨ ਦੇ ਦੌਰਾਨ ਇੱਕੋ ਗੱਲਾਂ ਨਿਕਲ ਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਦੇ ਵਿਚਕਾਰ ਪ੍ਰੇਮ ਸੰਬੰਧ ਸੀ, ਇਸੇ ਦੇ ਚੱਲਦੇ ਇਨ੍ਹਾਂ ਨੇ ਵਿਆਹ ਕੀਤਾ ਹੈ।ਭਾਵ ਲੜਕੀ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਦਬਾਅ ਨਹੀਂ ਹੈ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਇੰਨੀ ਛੋਟੀ ਉਮਰ ਦੀ ਲੜਕੀ ਸਤਾਹਠ ਸਾਲਾ ਬਜ਼ੁਰਗ ਦੇ ਨਾਲ ਕਿਵੇਂ ਵਿਆਹ ਕਰਵਾ ਸਕਦੀ ਹੈ।ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।ਬਹੁਤ
ਸਾਰੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਜ਼ਮੀਨ ਦੇ ਲਾ-ਲ-ਚ ਨਾਲ ਜੋਡ਼ਿਆ ਜਾ ਰਿਹਾ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।